ਲੰਡਨ— ਮਾਫੀਆ ਦਾਊਦ ਇਬਰਾਹਿਮ ਦਾ ਕਰੀਬੀ ਸਹਿਯੋਗੀ ਜਬੀਰ ਮੋਤੀ ਧਨ ਸੋਧ ਦੇ ਦੋਸ਼ਾਂ 'ਤੇ ਆਪਣੀ ਜ਼ਮਾਨਤ ਲਈ ਅੱਜ ਲੰਡਨ ਦੀ ਅਦਾਲਤ 'ਚ ਪੇਸ਼ ਹੋਇਆ। ਅਦਾਲਤ ਨੇ ਸੁਣਵਾਈ ਤੋਂ ਮੀਡੀਆ ਨੂੰ ਦੂਰ ਰੱਖਣ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ। ਅੱਜ ਦੀ ਸੁਣਵਾਈ ਦੌਰਾਨ ਮੋਤੀ ਦੇ ਵਕੀਲ ਨੇ ਭਾਰਤੀ ਮੀਡੀਆ 'ਚ ਆ ਰਹੀਆਂ ਖਬਰਾਂ ਕਾਰਨ ਪ੍ਰੇਸ਼ਾਨੀਆਂ 'ਤੇ ਅਦਾਲਤ 'ਚ ਮੀਡੀਆ 'ਤੇ ਰੋਕ ਲਾਉਣ ਦੀ ਅਪੀਲ ਕੀਤੀ।
ਲੰਡਨ 'ਚ ਵੇਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਮਾਮਲਿਆਂ ਦੀ ਸੁਣਵਾਈ ਦੌਰਾਨ ਜੱਜ ਕੋਲਮੇਨ ਨੇ ਉਸ ਦੀ ਅਪੀਲ ਨਾ ਮਨਜ਼ੂਰ ਕੀਤਾ। ਅਮਰੀਕਾ 'ਚ ਧਨ ਸੋਧ, ਬਲੈਕਮੇਲ ਕਰਨ ਦੀ ਸਾਜਿਸ਼ ਰੱਚਣ, ਨਸ਼ੀਲੇ ਪਦਾਰਥਾਂ ਦੀ ਦਰਾਮਦ ਦੇ ਦੋਸ਼ਾਂ 'ਤੇ ਸਕਾਟਲੈਂਡ ਯਾਰਡ ਦੀ ਹਵਾਲਗੀ ਇਕਾਈ ਨੇ ਮੋਤੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਵੱਲੋਂ ਵਕੀਲ ਟੋਬੀ ਕੈਡਮੇਨ ਨੇ ਪੈਰਵੀ ਕੀਤੀ। ਉਨ੍ਹਾਂ ਨੇ ਵਾਰੰਟ 'ਚ ਲਗਾਏ ਗਏ ਦੋਸ਼ਾਂ ਦੇ ਸਬੰਧ 'ਚ ਕੁਝ ਮੁੱਦੇ ਚੁੱਕੇ। ਜਬੀਰ ਨੂੰ ਇਬਰਾਹਿਮ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ ਜੋ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ ਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਉਸ ਦੇ ਨਿਵੇਸ਼ ਨਾਲ ਜੁੜੇ ਮਾਮਲਿਆਂ ਨੂੰ ਦੇਖਦਾ ਸੀ।
ਜਨਮ ਦਿਨ ਦੀਆਂ ਖੁਸ਼ੀਆਂ ਨੂੰ ਲੱਗੀ ਨਜ਼ਰ, ਫੇਸਬੁੱਕ ਪੋਸਟ ਤੋਂ ਇਕ ਘੰਟੇ ਬਾਅਦ ਹੋਇਆ ਅੱਲ੍ਹੜ ਦਾ ਕਤਲ
NEXT STORY