ਬੋਸਟਨ (ਏਪੀ) : ਬੋਸਟਨ 'ਚ ਇੱਕ ਸੰਘੀ ਜੱਜ ਨੇ ਮੈਸੇਚਿਉਸੇਟਸ ਏਅਰ ਨੈਸ਼ਨਲ ਗਾਰਡ ਦੇ ਇੱਕ ਜਵਾਨ ਨੂੰ ਯੂਕਰੇਨ ਯੁੱਧ ਨਾਲ ਸਬੰਧਤ ਉੱਚ ਪੱਧਰੀ ਫੌਜੀ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ਵਿੱਚ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਜੈਕ ਟੇਕਸੀਰਾ ਨੂੰ ਕਲਾਸੀਫਾਈਡ ਫੌਜੀ ਦਸਤਾਵੇਜ਼ ਲੀਕ ਕਰਨ ਲਈ ਸਜ਼ਾ ਸੁਣਾਈ।
ਟੇਕਸੀਰਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਾਸ਼ਟਰੀ ਰੱਖਿਆ ਜਾਣਕਾਰੀ ਨੂੰ ਜਾਣਬੁੱਝ ਕੇ ਇਕੱਤਰ ਕਰਨ ਅਤੇ ਪ੍ਰਸਾਰਿਤ ਕਰਨ ਦੇ ਛੇ ਮਾਮਲਿਆਂ ਵਿੱਚ ਦੋਸ਼ ਕਬੂਲੇ ਸਨ। ਟੇਕਸੀਰਾ ਸਜ਼ਾ ਦੀ ਸੁਣਵਾਈ ਦੌਰਾਨ ਬੜੇ ਸ਼ਾਂਤ ਦਿਖਾਈ ਦਿੱਤੇ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਉਸਨੇ ਆਪਣੇ ਕੀਤੇ ਲਈ ਮੁਆਫੀ ਮੰਗੀ ਸੀ। ਟੇਕਸੀਰਾ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਹੋਏ ਨੁਕਸਾਨ ਲਈ ਅਫਸੋਸ ਹੈ। ਉਸਨੇ ਆਪਣੇ ਪਰਿਵਾਰ, ਦੋਸਤਾਂ ਅਤੇ ਉਸਦੇ ਕੰਮਾਂ ਤੋਂ ਪ੍ਰਭਾਵਿਤ ਹਰ ਕਿਸੇ ਇਨਸਾਨ ਤੋਂ ਮੁਆਫੀ ਮੰਗੀ। 22 ਸਾਲਾ ਟੇਕਸੀਰਾ ਨੇ ਮੰਨਿਆ ਕਿ ਉਸ ਨੇ ਗੈਰ-ਕਾਨੂੰਨੀ ਤੌਰ 'ਤੇ ਦੇਸ਼ ਦੀ ਸਭ ਤੋਂ ਵੱਧ ਕਲਾਸੀਫਾਈਡ ਖੁਫੀਆ ਜਾਣਕਾਰੀ ਇਕੱਠੀ ਕੀਤੀ ਅਤੇ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਡਿਸਕੌਰਡ' 'ਤੇ ਸਾਂਝਾ ਕੀਤਾ।
ਭਾਰਤ-ਅਮਰੀਕਾ ਸਬੰਧ ਤੈਅ ਕਰਨਗੇ ਕਿ ਇਹ ਸਦੀ ਰੌਸ਼ਨੀ ਦੀ ਹੈ ਜਾਂ ਹਨੇਰੇ ਦੀ: ਮਾਈਕ ਵਾਲਟਜ਼
NEXT STORY