ਮੈਲਬੌਰਨ (ਸਨੀ ਚਾਂਦਪੁਰੀ): ਭਾਰਤ ਵਿਖੇ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਬੂਥਗੜ ਦੇ ਜੈ ਕਿਸ਼ਨ ਭੂੰਬਲਾ ਪੁੱਤਰ ਮਦਨ ਲਾਲ ਭੂੰਬਲਾ ਨੇ ਆਸਟ੍ਰੇਲੀਆ ਵਿੱਚ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜਗ ਬਾਣੀ ਦੇ ਪੱਤਰਕਾਰ ਨਾਲ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਜੈ ਕਿਸ਼ਨ ਨੇ ਕਿਹਾ ਕਿ ਇਹ ਬਾਡੀ ਬਿਲਡਿੰਗ ਮੁਕਾਬਲਾ ਵਰਲਡ ਫਿਟਨੈਸ ਫੈਡਰੇਸ਼ਨ ਵੱਲੋ ਮੈਲਬੌਰਨ ਵਿੱਚ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ ਵੱਖ ਸ਼੍ਰੇਣੀਆਂ ਵਿੱਚ ਬਾਡੀ ਬਿਲਡਰਾਂ ਨੇ ਹਿੱਸਾ ਲਿਆ।
ਜੈ ਕਿਸ਼ਨ ਭੂੰਬਲਾ ਨੇ ਬੀਚ ਮਾਡਲ ਸ਼੍ਰੇਣੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਦੱਸਿਆ ਕਿ ਇਸ ਮੁਕਾਮ ਪਿੱਛੇ ਮੇਰੀ 10 ਸਾਲ ਦੀ ਮਿਹਨਤ ਹੈ ਜਿਸ ਦਾ ਫਲ ਪਰਮਾਤਮਾ ਨੇ ਮੈਨੂੰ ਦਿੱਤਾ ਹੈ। ਉਹਨਾਂ ਦੱਸਿਆ ਕਿ ਮੈਂ ਇੰਡੀਆ ਤੋਂ ਹੀ ਜਿੰਮ ਵਿਚ ਕਸਰਤ ਕਰ ਰਿਹਾ ਸੀ ਅਤੇ ਆਸਟ੍ਰੇਲੀਆ ਆ ਕੇ ਇਸ ਨੂੰ ਜਾਰੀ ਰੱਖਿਆ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਟਵਿੱਟਰ ਨੇ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਖ਼ਿਲਾਫ਼ 1000 ਨਸਲਵਾਦੀ ਪੋਸਟਾਂ ਨੂੰ ਕੀਤਾ ਡਿਲੀਟ
ਜੈ ਕਿਸ਼ਨ ਭੂੰਬਲਾ ਨੇ ਗੱਲ-ਬਾਤ ਕਰਦਿਆਂ ਕਿਹਾ ਕਿ ਤੁਹਾਡੀ ਮੰਜ਼ਿਲ ਪੱਕੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਸਰ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਫਲ ਤੁਹਾਨੂੰ ਖ਼ੁਦ-ਬ-ਖ਼ੁਦ ਮਿਲ ਜਾਵੇਗਾ।ਇੱਥੇ ਦੱਸ ਦਈਏ ਕਿ ਮੁਕਾਬਲੇ ਵਿੱਚ 20 ਮੁਕਾਬਲੇਬਾਜਾਂ ਨੇ ਹਿੱਸਾ ਲਿਆ। ਸਖ਼ਤ ਮੁਕਾਬਲੇ ਪਿੱਛੋਂ ਜੈ ਕਿਸ਼ਨ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਿਹਾ। ਇਸ ਮੌਕੇ ਉਹਨਾਂ ਦੇ ਪਿੰਡ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹਨਾਂ ਦੇ ਘਰ ਵਧਾਈਆਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਗਲਾਸਗੋ: ਕੋਵਿਡ ਟੈਸਟਿੰਗ ਬੱਸ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਟੈਸਟ ਕਰਨ ਦੀਆਂ ਸੇਵਾਵਾਂ
NEXT STORY