ਲੰਡਨ— ਪਾਸਪੋਰਟ ਦੀ ਦੁਰਵਰਤੋਂ ਕਰਦੇ ਹੋਏ ਬ੍ਰਿਟੇਨ ਵਿਚ ਤਕਰੀਬਨ 70 ਗੈਰ-ਕਾਨੂੰਨੀ ਅਫਗਾਨ ਪ੍ਰਵਾਸੀਆਂ ਦੀ ਐਂਟਰੀ ਕਰਾਉਣ ਵਿਚ ਮਦਦ ਕਰਨ ਵਾਲੇ 3 ਬ੍ਰਿਟਿਸ਼ ਸਿੱਖਾਂ ਨੂੰ ਕੁੱਲ 19 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਨੇ 60,0000 ਪੌਂਡ ਦੇ ਘਪਲੇ ਵਿਚ ਪਾਸਪੋਰਟ ਦੀ ਦੁਰਵਰਤੋਂ ਕੀਤੀ ਸੀ। ਇਨ੍ਹਾਂ ਤਿੰਨੋਂ ਦੋਸ਼ੀ ਬ੍ਰਿਟਿਸ਼ ਸਿੱਖਾਂ ਦੇ ਨਾਂ ਹਨ— ਦਲਜੀਤ ਕਪੂਰ, ਹਰਮੀਤ ਕਪੂਰ ਜੋ ਕਿ ਦੋਵੇਂ ਰਿਸ਼ਤੇਦਾਰ ਹਨ ਅਤੇ ਦਵਿੰਦਰ ਚਾਵਲਾ ਨੇ ਅਫਗਾਨਾਂ ਨੂੰ ਬ੍ਰਿਟੇਨ ਵਿਚ ਗੈਰ-ਕਾਨੂੰਨੀ ਰੂਪ ਨਾਲ ਐਂਟਰੀ ਕਰਾਉਣ ਦੀ ਸਾਜਿਸ਼ ਰਚਣ ਦੀ ਗੱਲ ਕਬੂਲ ਕੀਤੀ ਹੈ। ਇਨ੍ਹਾਂ ਤਿੰਨਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਹੈ। ਤਿੰਨਾਂ ਨੂੰ ਲੰਡਨ ਕਰਾਊਨ ਕੋਰਟ ਨੇ ਪਿਛਲੇ ਹਫਤੇ ਸਜ਼ਾ ਸੁਣਾਈ ਸੀ।
ਆਪਣਾ ਜ਼ੁਰਮ ਕਬੂਲ ਕਰਦੇ ਹੋਏ ਤਿੰਨਾਂ ਨੇ ਕੋਰਟ ਨੂੰ ਦੱਸਿਆ ਕਿ ਕਸਟਮ ਅਧਿਕਾਰੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਚਾਲੇ ਫਰਕ ਨਹੀਂ ਸਮਝ ਸਕੇ, ਜੋ ਕਿ ਅਸਲ ਪਾਸਪੋਰਟ ਧਾਰਕਾਂ ਵਜੋਂ ਪਗੜੀ ਪਹਿਨ ਕੇ ਇੱਥੇ ਆਏ। ਗਿਰੋਹ ਦੇ ਮੈਂਬਰ ਫਰਾਂਸ ਜਾਂਦੇ ਸਨ ਅਤੇ ਉੱਥੋਂ ਚੋਰੀ ਕੀਤੇ ਗਏ ਜਾਂ ਅਸਲ ਪਾਸਪੋਰਟ ਗੈਰ-ਕਾਨੂੰਨੀ ਉਨ੍ਹਾਂ ਪ੍ਰਵਾਸੀਆਂ ਨੂੰ ਦਿੰਦੇ ਸਨ, ਜੋ ਕਿ ਅਸਲ ਪਾਸਪੋਰਟ ਹੋਲਡਰ ਲੱਗਦੇ ਸਨ।
ਬ੍ਰਿਟਿਸ਼ ਕੋਲੰਬੀਆ ਵਿਚ ਆਪਸ ਵਿਚ ਟਕਰਾਏ 5 ਵਾਹਨ, ਮੁੜ ਖੋਲ੍ਹਿਆ ਗਿਆ ਹਾਈਵੇਅ
NEXT STORY