ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ-ਵੱਖ ਭਾਈਚਾਰਿਆਂ ਦੇ ਫੁੱਲਾਂ ਨਾਲ ਸਜੇ ਗੁਲਦਸਤੇ ਵਾਂਗ ਹੈ। ਕੋਵਿਡ ਪਾਬੰਦੀਆਂ 'ਚ ਢਿੱਲ ਮਿਲਣ ਤੋਂ ਬਾਅਦ ਵੱਖ-ਵੱਖ ਧਾਰਮਿਕ ਅਸਥਾਨਾਂ ਵਿਚ ਵੀ ਗਤੀਵਿਧੀਆਂ ਹੋਣ ਲੱਗੀਆਂ ਹਨ। ਗਲਾਸਗੋ ਸਥਿਤ ਸਕਾਟਲੈਂਡ ਦੇ ਸਭ ਤੋਂ ਵੱਡੇ ਮੰਦਰ ਵਜੋਂ ਜਾਣੇ ਜਾਂਦੇ ਗਲਾਸਗੋ ਹਿੰਦੂ ਮੰਦਰ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਸੈਂਕੜਿਆਂ ਦੀ ਤਾਦਾਦ ਵਿਚ ਪੈਰੋਕਾਰਾਂ ਨੇ ਮੰਦਰ ਵਿਖੇ ਨਤਮਸਤਕ ਹੋਣ ਲਈ ਹਾਜ਼ਰੀ ਭਰੀ।
ਇਸ ਉਪਰੰਤ ਸਜਾਈ ਗਈ ਸੁੰਦਰ ਪਾਲਕੀ ਦੀ ਮੰਦਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪਰਕਰਮਾ ਕਰਵਾਈ ਗਈ। ਜਿਸ ਦੌਰਾਨ ਸੰਗਤਾਂ ਵੱਲੋਂ ਢੋਲ ਦੇ ਡਗੇ 'ਤੇ ਨੱਚ ਕੇ, ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪਰਕਰਮਾ ਉਪਰੰਤ ਮੰਦਰ ਵਿਚ ਬੱਚਿਆਂ ਦੇ ਨ੍ਰਿਤ ਉਪਰੰਤ ਆਰਤੀ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਮੰਦਰ ਕਮੇਟੀ ਦੇ ਪ੍ਰਬੰਧ ਬਾਕਮਾਲ ਸਨ। ਸੰਗਤਾਂ ਨੂੰ ਸਖ਼ਤੀ ਨਾਲ ਤਾਕੀਦ ਕੀਤੀ ਗਈ ਸੀ ਕਿ ਉਹ ਇਨ੍ਹਾਂ ਧਾਰਮਿਕ ਰਸਮਾਂ 'ਚ ਵਿਚਰਦਿਆਂ ਬਿਨਾਂ ਮਾਸਕ ਤੋਂ ਹਾਜ਼ਰੀ ਨਾ ਭਰਨ। ਕਈ ਘੰਟੇ ਲਗਾਤਾਰ ਚੱਲੇ ਸਮਾਗਮਾਂ ਦੌਰਾਨ ਸੰਗਤਾਂ ਨੂੰ ਲੰਗਰ ਵੀ ਅਤੁੱਟ ਵਰਤਾਇਆ ਗਿਆ। ਅਖੀਰ ਵਿਚ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਨਮ ਅਸ਼ਟਮੀ ਦੀ ਵਧਾਈ ਪੇਸ਼ ਕੀਤੀ ਗਈ।
ਅਫਗਾਨ ਸ਼ਰਨਾਰਥੀਆਂ ਲਈ ਨਵੇਂ ਕੈਂਪ ਨਹੀਂ ਲਗਾ ਰਿਹਾ ਪਾਕਿਸਤਾਨ : ਗ੍ਰਹਿ ਮੰਤਰੀ
NEXT STORY