ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਸ੍ਰੀ ਦੁਰਗਾ ਮੰਦਿਰ ਰੌਕਬੈਂਕ ਮੈਲਬੌਰਨ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਸ੍ਰੀ ਰਾਧਾ-ਕ੍ਰਿਸ਼ਨ ਅਤੇ ਸੁਦਾਮਾ ਦੇ ਜੀਵਨ ਨੂੰ ਰੂਪ ਮਾਨ ਕਰਦੀਆਂ ਝਾਕੀਆਂ ਅਤੇ ਬੱਚਿਆਂ ਦੇ ਡਾਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ: ਨਿਊਜ਼ੀਲੈਂਡ ਨੇ ਵੀਜ਼ਾ ਨਿਯਮਾਂ 'ਚ ਕੀਤਾ ਬਦਲਾਅ
ਸ੍ਰੀ ਕ੍ਰਿਸ਼ਨ ਜੀ ਦੇ ਰੋਲ ਵਿੱਚ ਕੇਤਨ ਰਾਜਪਾਲ ਅਤੇ ਬਾਲ ਸ੍ਰੀ ਕ੍ਰਿਸ਼ਨ ਦੀ ਭੂਮਿਕਾ ਵਿਰਾਜ ਸ਼ਰਮਾ ਵੱਲੋਂ ਨਿਭਾਈ ਗਈ। ਜਦਕਿ ਸੁਦਾਮਾ ਦੇ ਰੋਲ ਵਿੱਚ ਸਰਮਾ ਜੀ ਨਜ਼ਰ ਆਏ। ਸਿਡਨੀ ਤੋਂ ਵਿਸ਼ੇਸ਼ ਤੌਰ 'ਤੇ ਆਏ ਦਿਵਾਂਸ਼ ਸ਼ਰਮਾ ਨੇ ਭਜਨ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਵਿੱਚ ਕਥਾ-ਕੀਰਤਨ ਤੋਂ ਇਲਾਵਾ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਸੀ।ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਕੁਲਵੰਤ ਜੋਸ਼ੀ, ਉਪ ਪ੍ਰਧਾਨ ਗੈਰੀ ਵਰਮਾ, ਖਜਾਨਚੀ ਸ਼ੰਕਰ ਚਾਵਲਾ, ਪੰਡਿਤ ਰਾਜ ਕੁਮਾਰ ਅਤੇ ਪ੍ਰਵੀਨ ਕੁਮਾਰ ਵਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਅਫਗਾਨਿਸਤਾਨ ’ਚ ਹੜ੍ਹ ਕਾਰਨ 10 ਲੋਕਾਂ ਦੀ ਮੌਤ, ਸੈਕੜੇ ਮਕਾਨ ਰੁੜ੍ਹੇ
NEXT STORY