ਟੋਕੀਓ (ਬਿਊਰੋ)— ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਮਨਾਈਆ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਜਾਪਾਨ ਵਿਚ ਮਨਾਈ ਜਾਣ ਵਾਲੀ ਇਕ ਖਾਸ ਪਰੰਪਰਾ ਬਾਰੇ ਦੱਸ ਰਹੇ ਹਾਂ। ਜਾਪਾਨ ਦੀ ਇਹ ਪਰੰਪਰਾ ਯੁੱਗ ਨਾਲ ਸਬੰਧਤ ਹੈ। ਹਾਲ ਹੀ ਵਿਚ ਇੱਥੇ ਸ਼ੁਰੂ ਹੋਣ ਵਾਲੇ ਨਵੇਂ ਯੁੱਗ ਦਾ ਨਾਮ ਹੈ ਰੀਵਾ। ਨਵੇਂ ਯੁੱਗ ਰੀਵਾ ਦਾ ਮਤਲਬ ਹੈ 'ਆਦੇਸ਼ ਅਤੇ ਸਦਭਾਵਨਾ'। ਇੱਥੇ ਦੱਸ ਦਈਏ ਕਿ ਜਾਪਾਨ ਦਾ ਰਾਜਾ ਜਦੋਂ ਆਪਣੀ ਗੱਦੀ ਛੱਡਦਾ ਹੈ ਤਾਂ ਉਸ ਦੇ ਗੱਦੀ ਛੱਡਣ ਦੇ ਨਾਲ ਹੀ ਇਕ ਯੁੱਗ ਦਾ ਅੰਤ ਹੋ ਜਾਂਦਾ ਹੈ। ਜਿਹੜਾ ਵੀ ਨਵਾਂ ਵਿਅਕਤੀ ਰਾਜਾ ਬਣਦਾ ਹੈ ਉਸ ਦੇ ਗੱਦੀ ਸੰਭਾਲਣ ਦੇ ਬਾਅਦ ਤੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ। ਹਾਲ ਹੀ ਵਿਚ ਜਾਪਾਨ ਨੇ ਨਵੇਂ ਯੁੱਗ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ।
ਜਾਪਾਨ ਵਿਚ ਫਿਲਹਾਲ ਆਕੀਹੀਤੋ ਰਾਜਾ ਹੈ। ਉਨ੍ਹਾਂ ਦੇ ਗੱਦੀ ਛੱਡਣ ਦੇ ਨਾਲ ਹੀ 31 ਸਾਲ ਤੋਂ ਚੱਲਿਆ ਰਿਹਾ 'ਹਾਇਸੀ' ਯੁੱਗ ਖਤਮ ਹੋ ਜਾਵੇਗਾ। ਉਹ ਕ੍ਰਿਸੇਨਥਮਮ ਥ੍ਰੋਨ (ਤਾਜ) ਨੂੰ ਆਪਣੇ ਬੇਟੇ ਕ੍ਰਾਊਨ ਪ੍ਰਿੰਸ ਨਾਰੂਹੀਤੋ ਨੂੰ ਸੌਂਪਣਗੇ। ਇਕ ਨਵੇਂ ਯੁੱਗ ਦੇ ਸ਼ੁਰੂ ਹੋਣ ਦੇ ਬਾਅਦ ਜਾਪਾਨ ਵਿਚ ਕੈਲੰਡਰ ਬਦਲ ਜਾਂਦੇ ਹਨ। ਇੱਥੇ ਉਤਸਵ ਦਾ ਮਾਹੌਲ ਹੁੰਦਾ ਹੈ। ਇੱਥੋਂ ਤੱਕ ਕਿ ਲੋਕਾਂ ਦੇ ਦਸਤਾਵੇਜ਼ ਵੀ ਬਦਲ ਜਾਂਦੇ ਹਨ। ਉਹ ਆਪਣੇ ਜਨਮ ਸਰਟੀਫਿਕੇਟ ਵਿਚ ਆਪਣੇ ਪੈਦਾ ਹੋਣ ਦੀ ਤਰੀਕ ਦੇ ਨਾਲ ਉਸ ਯੁੱਗ ਦਾ ਨਾਮ ਵੀ ਲਿਖਦੇ ਹਨ ਜੋ ਉਸ ਸਮੇਂ ਚੱਲ ਰਿਹਾ ਹੁੰਦਾ ਹੈ।
ਪਰ ਇਸ ਦਾ ਮਤਲਬ ਇਹ ਨਹੀਂ ਕਿ ਜਾਪਾਨ ਦੇ ਸ਼ਾਹੀ ਪਰਿਵਾਰ ਦੇ ਹੱਥ ਵਿਚ ਜ਼ਿਆਦਾ ਤਾਕਤ ਹੈ। ਇਹ ਇਕ ਸੰਵਿਧਾਨਕ ਰਾਜਤੰਤਰੀ ਦੇਸ਼ ਹੈ। ਇੱਥੇ ਸੰਵਿਧਾਨ ਹੈ, ਲੋਕਤੰਤਰ ਹੈ ਪਰ ਨਾਲ ਹੀ ਸ਼ਾਹੀ ਪਰਿਵਾਰ ਵੀ ਹੈ। ਇਸ ਸ਼ਾਹੀ ਪਰਿਵਾਰ ਕੋਲ ਜ਼ਿਆਦਾ ਤਾਕਤ ਨਹੀਂ ਹੈ। ਇੱਥੋਂ ਤੱਕ ਕਿ ਜਦੋਂ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਯੁੱਗ ਦਾ ਨਾਮ ਵੀ ਸਰਕਾਰ ਦੇ ਲੋਕ ਚੁਣਦੇ ਹਨ। ਰਾਜਾ ਸਿਰਫ ਰਸਮੀ ਤੌਰ 'ਤੇ ਉਸ ਨਾਮ ਨੂੰ ਮਨਜ਼ੂਰੀ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਜਦੋਂ ਨਵੇਂ ਯੁੱਗ ਦੇ ਨਾਮ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦੇ ਮਤਲਬ 'ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਹਾਇਸੀ ਯੁੱਗ ਦਾ ਮਤਲਬ ਹੈ 'ਸ਼ਾਂਤੀ ਪ੍ਰਾਪਤ ਕਰਨਾ। ਇਹ ਯੁੱਗ 1 ਮਈ 2019 ਨੂੰ ਖਤਮ ਹੋਣ ਵਾਲਾ ਹੈ।
ਇੱਥੇ ਇਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਜਾਪਾਨ ਵਿਚ ਯੁੱਗ ਨੂੰ 'ਗੈਂਗੋ' ਕਿਹਾ ਜਾਂਦਾ ਹੈ। ਜਾਣਕਾਰੀ ਮੁਤਾਬਕ ਸਿੱਕਿਆਂ, ਨੋਟਾਂ, ਅਖਬਾਰ, ਕੈਲੰਡਰ ਆਦਿ ਵਿਚ ਵੀ ਪੁਰਾਣੇ ਗੈਂਗੋ ਦੀ ਜਗ੍ਹਾ ਨਵਾਂ ਗੈਂਗੋ ਲੈ ਲਵੇਗਾ। ਜਾਪਾਨ ਵਿਚ ਪਹਿਲੇ ਯੁੱਗ ਦੀ ਸ਼ੁਰੂਆਤ ਮੇਜੀ ਯੁੱਗ (1868-1912) ਤੋਂ ਹੋਈ ਸੀ। ਮਤਲਬ ਇਕ ਰਾਜਾ ਇਕ ਯੁੱਗ। ਮੇਜੀ ਯੁੱਗ ਦੇ ਸਮੇਂ ਕਈ ਸੁਧਾਰ ਵੀ ਕੀਤੇ ਗਏ ਸੀ। ਉਸ ਸਮੇਂ ਫੈਸਲਾ ਲਿਆ ਗਿਆ ਸੀ ਕਿ ਜਾਪਾਨ ਦੇ ਰਾਜ ਨੂੰ ਜ਼ਿਆਦਾ ਤਾਕਤ ਦਿੱਤੀ ਜਾਵੇਗੀ ਅਤੇ ਉਸ ਦੇ ਬਦਲਣ ਦੇ ਨਾਲ ਹੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਇੰਡੋਨੇਸ਼ੀਆ ਅਤੇ ਅਮਰੀਕਾ 'ਚ ਲੱਗੇ ਭੂਚਾਲ ਦੇ ਝਟਕੇ
NEXT STORY