ਟੋਕੀਓ(ਭਾਸ਼ਾ)— ਜਾਪਾਨ ਦੇ ਦੱਖਣੀ ਟਾਪੂ ਕਯੂਸ਼ੂ 'ਤੇ 4258 ਫੁੱਟ ਦੀ ਉਚਾਈ 'ਤੇ ਸਥਿਤ ਆਈ.ਓ. ਯਾਮਾ ਨਾਂ ਦਾ ਜਵਾਲਾਮੁਖੀ ਅੱਜ ਅਚਾਨਕ ਫੱਟ ਗਿਆ ਅਤੇ ਉਸ ਵਿਚੋਂ ਧੂੰਆਂ ਅਤੇ ਚੱਟਾਨਾਂ ਬਾਹਰ ਆਉਣ ਲੱਗੀਆਂ। ਜਵਾਲਾਮੁਖੀ ਫਟਣ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਟੀ.ਵੀ. ਚੈਨਲ 'ਤੇ ਦਿਖਾਈਆਂ ਗਈਆਂ ਤਸਵੀਰਾਂ ਵਿਚ ਟੋਕੀਓ ਤੋਂ 985 ਕਿਲੋਮੀਟਰ ਦੂਰ ਕਿਰੀਸ਼ਿਮਾ ਮਾਊਂਟੇਨ ਰੇਂਜ 'ਤੇ ਕਈ ਜਗ੍ਹਾਵਾਂ 'ਤੇ ਕਾਲੇ ਧੂੰਏਂ ਦਾ ਗੁਬਾਰ ਨਿਕਲਦਾ ਹੋਇਆ ਦੇਖਿਆ ਗਿਆ।
ਜਪਾਨ ਦੀ ਮੌਸਮ ਏਜੰਸੀ ਨੇ ਆਈ.ਓ ਯਾਮਾ ਦੀ ਚਿਤਾਵਨੀ ਦੇ ਪੱਧਰ ਨੂੰ 2 ਤੋਂ ਵਧਾ ਕੇ 3 'ਤੇ ਕਰ ਦਿੱਤਾ ਹੈ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਜਵਾਲਾਮੁਖੀ ਦੀਆਂ ਚੱਟਾਨਾਂ 2 ਕਿਲੋਮੀਟਰ ਦੀ ਦੂਰੀ ਤੱਕ ਡਿੱਗ ਸਕਦੀਆਂ ਹਨ। ਜਾਪਾਨ ਵਿਚ 110 ਸਰਗਰਮ ਜਵਾਲਾਮੁਖੀ ਹਨ ਅਤੇ ਇਨ੍ਹਾਂ ਵਿਚੋਂ 47 ਦੀ ਦਿਨ-ਰਾਤ ਨਿਗਰਾਨੀ ਕੀਤੀ ਜਾਂਦੀ ਹੈ।
ਜਥੇ ਨਾਲ ਪਾਕਿ ਗਈ ਹੁਸ਼ਿਆਰਪੁਰ ਦੀ ਨੂੰਹ ਹੋਈ ਗਾਇਬ, ਆਈ ਨਿਕਾਹ ਦੀ ਖਬਰ
NEXT STORY