ਟੋਕੀਓ-ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਸੁਰੱਖਿਅਤ ਅਤੇ ਛੋਟਾ ਪ੍ਰਮਾਣੂ ਰਿਐਕਟਰ ਵਿਕਸਤ ਕਰਨ 'ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਜੋ ਦੇਸ਼ 'ਚ ਕਈ ਪਲਾਂਟਾ ਦੇ ਬੰਦ ਹੋਣ ਦੇ ਸਾਲਾਂ ਬਾਅਦ ਪ੍ਰਮਾਣੂ ਊਰਜਾ 'ਤੇ ਨਵੇਂ ਸਿਰੇ ਤੋਂ ਜ਼ੋਰ ਦੇਣ ਦਾ ਸੰਕੇਤ ਹੈ। ਕਿਸ਼ਿਦਾ ਨੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣ ਲਈ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਉਤਾਸ਼ਾਹਿਤ ਕਰਨ ਲਈ ਆਯੋਜਿਤ 'ਗ੍ਰੀਨ ਟ੍ਰਾਂਸਫਾਰਮੇਸ਼ਨ' ਸੰਮਲੇਨ 'ਚ ਇਹ ਟਿੱਪਣੀ ਕੀਤੀ। ਜਾਪਾਨ ਨੇ ਸਾਲ 2050 ਤੱਕ ਕਾਰਬਨ ਨਿਰਪੱਖਤਾ ਹਾਸਲ ਕਰਨ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ : ਬਾਈਡੇਨ ਨੇ ਯੂਕ੍ਰੇਨ ਲਈ 2.98 ਅਰਬ ਡਾਲਰ ਦੀ ਨਵੀਂ ਫੌਜੀ ਸਹਾਇਤਾ ਦਾ ਕੀਤਾ ਐਲਾਨ
ਸਾਲ 2011 ਦੇ ਫੁਕੁਸ਼ੀਮਾ ਪ੍ਰਮਾਣੂ ਪਲਾਂਟ ਦੀ ਤਬਾਹੀ ਤੋਂ ਬਾਅਦ ਜਾਪਾਨ 'ਚ ਪ੍ਰਮਾਣੂ-ਵਿਰੋਧੀ ਭਾਵਨਾ ਅਤੇ ਸੁਰੱਖਿਆ ਚਿੰਤਾਵਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਊਰਜਾ ਦੀ ਕਿੱਲਤ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਦੇ ਗਲੋਬਲ ਦਬਾਅ ਦਰਮਿਆਨ ਸਰਕਾਰ ਪ੍ਰਮਾਣੂ ਊਰਜਾ ਦੀ ਵਾਪਸੀ 'ਤੇ ਜ਼ੋਰ ਦੇ ਰਹੀ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਦੋ ਸੀਟਾਂ 'ਤੇ ਉਪ ਚੋਣਾਂ ਲੜਨ ਦੀ ਮਿਲੀ ਇਜਾਜ਼ਤ
ਹਾਲਾਂਕਿ, ਸਰਕਾਰ ਨੇ ਪਹਿਲਾਂ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਨਵੇਂ ਪਲਾਂਟ ਬਣਾਉਣ ਜਾ ਪੁਰਾਣੇ ਰਿਐਕਟਰ ਨੂੰ ਬਦਲਣ 'ਤੇ ਵਿਚਾਰ ਨਹੀਂ ਕਰ ਰਹੀ ਹੈ। ਬੁੱਧਵਾਰ ਨੂੰ ਕਿਸ਼ਿਦਾ ਦੀ ਟਿੱਪਣੀ ਜਾਪਾਨ ਦੇ ਰੁਖ਼ 'ਚ ਜ਼ਿਆਦਾ ਬਦਲਾਅ ਨੂੰ ਦਰਸਾਉਂਦੀ ਹੈ। ਫੁਕੁਸ਼ੀਮਾ ਹਾਦਸੇ ਤੋਂ ਬਾਅਦ ਮਾਪਦੰਡਾਂ ਤਹਿਤ ਸੁਰੱਖਿਆ ਜਾਂਚ ਲਈ ਜਾਪਾਨ ਦੇ ਜ਼ਿਆਦਾਤਰ ਪ੍ਰਮਾਣੂ ਊਰਜਾ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਾਪਾਨ ਸਰਕਾਰ ਪਹਿਲਾਂ ਹੀ ਸਰਦੀਆਂ ਤੱਕ 9 ਰਿਐਕਟਰ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕਰ ਚੁੱਕੀ ਹੈ ਤਾਂ ਜੋ ਊਰਜਾ ਸੰਕਟ ਨਾਲ ਨਜਿੱਠਿਆ ਜਾ ਸਕੇ।
ਇਹ ਵੀ ਪੜ੍ਹੋ : ਇਮਰਾਨ 'ਤੇ ਅੱਤਵਾਦ ਦਾ ਦੋਸ਼ : ਅਮਰੀਕਾ ਨੇ ਕਿਹਾ-ਪਾਕਿ 'ਚ ਕਿਸੇ ਪਾਰਟੀ ਦੀ ਤਰਫ਼ਦਾਰੀ ਨਹੀਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਬਾਈਡੇਨ ਨੇ ਯੂਕ੍ਰੇਨ ਲਈ 2.98 ਅਰਬ ਡਾਲਰ ਦੀ ਨਵੀਂ ਫੌਜੀ ਸਹਾਇਤਾ ਦਾ ਕੀਤਾ ਐਲਾਨ
NEXT STORY