ਟੋਕੀਓ (ਏਜੰਸੀ)- ਜਾਪਾਨ ਵਿਚ ਟੋਕੀਓ ਦੇ ਇਕ ਜ਼ਿਲ੍ਹੇ 'ਚ 2008 'ਚ ਭੀੜ 'ਤੇ ਗੱਡੀ ਚੜ੍ਹਾਉਣ ਅਤੇ ਚਾਕੂ ਨਾਲ 7 ਲੋਕਾਂ ਦਾ ਕਤਲ ਕਰਨ ਦੇ ਦੋਸ਼ੀ ਵਿਅਕਤੀ ਨੂੰ ਮੰਗਲਵਾਲ ਨੂੰ ਫਾਂਸੀ ਦੇ ਦਿੱਤੀ ਗਈ। ਨਿਆਂ ਮੰਤਰੀ ਯੋਸ਼ੀਹਿਸਾ ਫੁਰੂਕਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੋਮੋਹੀਰੋ ਕਾਤੋ ਨੂੰ ਮੰਗਲਵਾਰ ਨੂੰ ਟੋਕੀਓ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਜਾਪਾਨ ਨੇ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ 'ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ
ਫੁਰੂਕਾਵਾ ਨੇ ਕਿਹਾ ਕਿ ਮੌਤ ਦੀ ਸਜ਼ਾ ਘਿਨਾਉਣੇ ਅਤੇ ਹਿੰਸਕ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਢੁਕਵੀਂ ਪ੍ਰਤੀਕਿਰਿਆ ਹੈ ਅਤੇ ਇਸ ਸਮੇਂ ਇਸ ਨੂੰ ਖ਼ਤਮ ਕਰਨਾ ਉਚਿਤ ਨਹੀਂ ਹੈ। ਫੁਰੂਕਾਵਾ ਨੇ ਕਿਹਾ ਕਿ ਕਾਤੋ ਨੇ ਸਮੂਹਿਕ ਕਤਲੇਆਮ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕੀਤੀ ਸੀ, 'ਇੱਕ ਘਿਨਾਉਣੀ ਕਾਰਵਾਈ ਜਿਸ ਦੇ ਗੰਭੀਰ ਨਤੀਜੇ ਨਿਕਲੇ ਅਤੇ ਸਮਾਜ 'ਤੇ ਬਹੁਤ ਵੱਡਾ ਪ੍ਰਭਾਵ ਪਿਆ।'
ਇਹ ਵੀ ਪੜ੍ਹੋ: ਸ਼ਤਰੰਜ ਮੁਕਾਬਲੇਬਾਜ਼ੀ ਦੌਰਾਨ 7 ਸਾਲਾ ਬੱਚੇ ਨਾਲ ਵਾਪਰਿਆ ਹਾਦਸਾ, ਚਾਲ ਤੋਂ ਨਾਰਾਜ਼ ਰੋਬੋਟ ਨੇ ਬੱਚੇ ਦੀ ਤੋੜੀ ਉਂਗਲ
ਜੂਨ 2008 ਵਿਚ ਕਾਤੋ ਆਪਣੇ ਟਰੱਕ ਨੂੰ ਅਕੀਹਾਬਾਰਾ ਇਲੈਕਟ੍ਰੋਨਿਕਸ ਸ਼ਾਪਿੰਗ ਖੇਤਰ ਵਿੱਚ ਸੜਕ 'ਤੇ ਲੈ ਗਿਆ, ਜਿਸ ਨਾਲ ਭੀੜ ਉਸ ਦੀ ਲਪੇਟ ਵਿਚ ਆ ਗਈ ਅਤੇ 3 ਪੈਦਲ ਯਾਤਰੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਟਰੱਕ ਤੋਂ ਹੇਠਾਂ ਉਤਰਿਆ ਅਤੇ 4 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਸ ਨੇ 10 ਹੋਰਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਫੁਰੂਕਾਵਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਾਤੋ ਦੀ ਫਾਂਸੀ ਇਸ ਮਹੀਨੇ ਦੇ ਸ਼ੁਰੂ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀ ਮਾਰ ਕੇ ਕਤਲ ਕਰਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ
ਦੇਸ਼ ਛੱਡ ਗਏ ਹਿੰਦੂ-ਸਿੱਖਾਂ ਨੂੰ ਤਾਲਿਬਾਨ ਦੀ ਅਪੀਲ, ਕਿਹਾ- ਪਰਤ ਆਓ, ਦੇਵਾਂਗੇ ਪੂਰੀ ਸੁਰੱਖਿਆ
NEXT STORY