ਟੋਕੀਓ (ਭਾਸ਼ਾ)— ਜਾਪਾਨ ਵਿਚ ਹੜ੍ਹ ਮਗਰੋਂ ਹੁਣ ਅੱਤ ਦੀ ਗਰਮੀ ਪੈ ਰਹੀ ਹੈ। ਇੱਥੇ ਬੀਤੇ ਹਫਤੇ ਲੂ ਦੇ ਕਹਿਰ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਲੋਕਾਂ ਦੀ ਰੁਟੀਨ ਅਸਧਾਰਨ ਹੋ ਗਈ ਹੈ। ਮੀਡੀਆ ਰਿਪੋਰਟਾਂ ਵਿਚ ਮੰਗਲਵਾਰ ਨੂੰ ਦੱਸਿਆ ਗਿਆ ਕਿ ਲੂ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕੰਮਾਂ ਵਿਚ ਮੁਸ਼ਕਲਾਂ ਆ ਰਹੀਆਂ ਹਨ। ਬੀਤੇ ਹਫਤੇ ਆਏ ਹੜ੍ਹ ਕਾਰਨ ਇਨ੍ਹਾਂ ਖੇਤਰਾਂ ਵਿਚ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਮੌਸਮ ਵਿਗਿਆਨ ਵਿਭਾਗ ਮੁਤਾਬਕ ਕੁਝ ਅੰਦਰੂਨੀ ਖੇਤਰਾਂ ਵਿਚ ਸੋਮਵਾਰ ਨੂੰ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੱਧ ਜਾਣ ਅਤੇ ਜ਼ਿਆਦਾ ਨਮੀ ਕਾਰਨ ਖਤਰਨਾਕ ਸਥਿਤੀ ਪੈਦਾ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਬੀਤੇ ਹਫਤੇ ਲੂ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਗੀਫੂ ਵਰਗੇ ਭੌਤਿਕ ਖੇਤਰਾਂ ਵਿਚ ਲੂ ਦਾ ਕਹਿਰ ਸਭ ਤੋਂ ਜ਼ਿਆਦਾ ਹੈ, ਜਿੱਥੇ ਸੋਮਵਾਰ ਨੂੰ ਇਬਿਗਵਾ ਸ਼ਹਿਰ ਵਿਚ ਤਾਪਮਾਨ 39.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਦੇਸ਼ ਦਾ ਸਭ ਤੋਂ ਗਰਮ ਦਿਨ ਸੀ। ਰਾਜਧਾਨੀ ਟੋਕੀਓ ਵਿਚ ਸੋਮਵਾਰ ਨੂੰ 34 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ, ਜੋ ਹੁਣ ਤੱਕ ਦਾ ਰਿਕਾਰਡ ਸਭ ਤੋਂ ਜ਼ਿਆਦਾ ਤਾਪਮਾਨ ਹੈ। ਮੰਗਲਵਾਰ ਨੂੰ ਪੱਛਮੀ ਜਾਪਾਨ ਦੇ ਹੜ੍ਹ ਪੀੜਤ ਖੇਤਰ ਵਿਚ ਤਾਪਮਾਨ 34.3 ਡਿਗਰੀ ਸੈਲਸੀਅਸ ਹੋ ਜਾਣ ਕਾਰਨ ਚਿੱਕੜ ਅਤੇ ਮਲਬਾ ਸਾਫ ਕਰ ਰਹੀ ਫੌਜ ਲਈ ਮੁਸ਼ਕਲਾਂ ਵੱਧ ਗਈਆਂ। ਓਕਾਯਾਮ ਵਿਚ ਇਕ ਸਥਾਨਕ ਨਿਵਾਸੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਹ ਸੱਚ ਵਿਚ ਬਹੁਤ ਗਰਮ ਦਿਨ ਹੈ, ਅਸੀਂ ਜ਼ਿਆਦਾ ਤੋਂ ਜ਼ਿਆਦਾ ਸਿਰਫ ਪਾਣੀ ਪੀ ਸਕਦੇ ਹਾਂ।
ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਜਾਪਾਨ ਦੇ 200 ਤੋਂ ਜ਼ਿਆਦਾ ਖੇਤਰਾਂ ਵਿਚ ਤਾਪਮਾਨ 35 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਸੀ। ਫਾਇਰ ਫਾਈਟਰਜ਼ ਅਤੇ ਆਫਤ ਪ੍ਰਬੰਧਨ ਵਿਭਾਗ ਮੁਤਾਬਕ ਜੁਲਾਈ 2014 ਵਿਚ ਵੀ 213 ਖੇਤਰਾਂ ਵਿਚ ਅਜਿਹਾ ਹੀ ਤਾਪਮਾਨ ਦਰਜ ਕੀਤਾ ਗਿਆ ਸੀ। ਬੀਤੇ ਸਾਲ ਮਈ ਤੋਂ ਸਤੰਬਰ ਵਿਚ ਲੂ ਕਾਰਨ 48 ਲੋਕਾਂ ਦੀ ਮੌਤ ਹੋਈ ਸੀ। ਮੌਸਮ ਵਿਭਾਗ ਮੁਤਾਬਕ ਵਰਤਮਾਨ ਵਿਚ ਲੂ ਦੀ ਅਜਿਹੀ ਸਥਿਤੀ ਦੋ ਉੱਚ ਦਬਾਅ ਵਾਲੀਆਂ ਪਰਤਾਂ ਦੀ ਮੌਸਮੀ ਪ੍ਰਕਿਰਿਆ ਕਾਰਨ ਹੈ, ਜਿਸ ਦੇ ਅਗਲੇ ਹਫਤੇ ਤੱਕ ਬਣੇ ਰਹਿਣ ਦੀ ਉਮੀਦ ਹੈ।
ਟੋਰਾਂਟੋ ਦੀ 'ਓਲਡ ਸਿਟੀ ਹਾਲ' ਇਮਾਰਤ 'ਚ ਲੱਗੀ ਅੱਗ
NEXT STORY