ਟੋਕੀਓ (ਏ.ਪੀ.) : ਲੋਕਾਂ ਦਾ ਹਮੇਸ਼ਾ ਤੋਂ ਸੁਫਨਾ ਰਿਹਾ ਹੈ ਕਿ ਜਿੰਨਾ ਸੌਖਾ ਸੜਕਾਂ ’ਤੇ ਕਾਰ ਦੌੜਾਨਾ ਹੈ ਕਾਸ਼ ਓਨਾ ਹੀ ਸੌਖਾ ਉਸ ਨੂੰ ਅਸਮਾਨ ’ਚ ਉਡਾਣਾ ਵੀ ਹੁੰਦਾ। ਹੁਣ ਇਹ ਸੁਫਨਾ ਸੱਚ ਹੁੰਦਾ ਦਿਖ ਰਿਹਾ ਹੈ। ਜਾਪਾਨ ਦੀ ਸਕਾਈਡ੍ਰਾਈਵ ਇੰਕ ਨੇ ਇਕ ਵਿਅਕਤੀ ਦੇ ਨਾਲ ਆਪਣੀ ਉੱਡਣ ਵਾਲੀ ਕਾਰ ਦਾ ਸਫਲ ਪ੍ਰੀਖਣ ਕੀਤਾ ਹੈ।
ਕੰਪਨੀ ਨੇ ਪੱਤਰਕਾਰਾਂ ਨੂੰ ਇਸ ਦਾ ਇਕ ਵੀਡੀਓ ਦਿਖਾਇਆ ਜਿਸ ’ਚ ਇਕ ਮੋਟਰਸਾਈਕਲ ਵਰਗਾ ਵਾਹਨ ਜ਼ਮੀਨ ਤੋਂ ਕਈ ਫੁੱਟ (ਇਕ ਤੋਂ ਦੋ ਮੀਟਰ) ਦੀ ਉਚਾਈ ’ਤੇ ਉੱਡ ਰਿਹਾ ਹੈ। ਇਹ ਵਾਹਨ ਇਸ ’ਚ ਲੱਗੇ ਪ੍ਰਣੋਦਕੋਂ ਦੀ ਮਦਦ ਨਾਲ ਇਕ ਤੈਅ ਖੇਤਰ ’ਚ 4 ਮਿੰਟ ਤੱਕ ਹਵਾ ’ਚ ਰਿਹਾ। ਦੁਨੀਆ ਭਰ ’ਚ ਉੱਡਣ ਵਾਲੀ ਕਾਰ ਨੂੰ ਲੈ ਕੇ 100 ਤੋਂ ਜ਼ਿਆਦਾ ਪ੍ਰੋਜੈਕਟ ਚੱਲ ਰਹੇ ਹਨ।
ਉਨ੍ਹਾਂ ’ਚੋਂ ਇਹ ਪ੍ਰੋਜੈਕਟ ਵਿਅਕਤੀ ਨੂੰ ਲੈ ਕੇ ਉਡਾਣ ਭਰਨ ’ਚ ਸਫਲ ਰਹੀ ਹੈ। ਇਹ ਹੁਣ 5 ਤੋਂ 10 ਮਿੰਟ ਹੀ ਉੱਡ ਸਕਦੀ ਹੈ ਪਰ ਇਸ ਦੇ ਉਡਾਣ ਸਮੇਂ ਨੂੰ ਵਧਾ ਕੇ 30 ਮਿੰਟ ਕੀਤਾ ਜਾ ਸਕਦਾ ਹੈ। ਪ੍ਰੋਜੈਕਟ ਨੂੰ ਜਾਪਾਨ ਦੀ ਪ੍ਰਮੁੱਖ ਵਾਹਨ ਕੰਪਨੀ ਟੋਇਟਾ ਮੋਟਰ ਕਾਰਪ, ਇਲੈਕਟ੍ਰਾਨਿਕ ਕੰਪਨੀ ਪੈਨਾਸੋਨਿਕ ਕਾਰਪ ਅਤੇ ਵੀਡੀਓ ਗੇਮ ਕੰਪਨੀ ਨੈਮਕੋ ਨੇ ਵਿੱਤ ਪੋਸ਼ਣ ਦਿੱਤਾ ਹੈ।
ਪੂਰੀ ਤਰ੍ਹਾਂ ਵਿਕਸਿਤ ਰੂਪ 2023 ਤੱਕ : ਸਕਾਈਡਰਾਈਵ ਦੇ ਇਸ ਪ੍ਰੋਜੈਕਟ ਦੇ ਮੁਖੀ ਤੋਮੋਹਿਰੋ ਫੁਕੁਜਾਵਾ ਨੇ ਕਿਹਾ ਕਿ ਉਨ੍ਹਾਂ ਨੂੰ 2023 ਤੱਕ ਉੱਡਣ ਵਾਲੀ ਕਾਰ ਦੇ ਅਸਲ ਉਤਪਾਦ ਦੇ ਤੌਰ ’ਤੇ ਸਾਹਮਣੇ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸੁਰੱਖਿਅਤ ਬਣਾਉਣਾ ਇਕ ਵੱਡੀ ਚੁਣੌਤੀ ਹੈ। 3 ਸਾਲ ਪਹਿਲਾਂ ਵੀ ਇਸ ਕਾਰ ਦਾ ਇਕ ਪ੍ਰੀਖਣ ਕੀਤਾ ਗਿਆ ਸੀ ਜੋ ਅਸਫਲ ਰਿਹਾ ਸੀ।
ਅੱਤਵਾਦ ਦੇ ਵਿੱਤ ਪੋਸ਼ਣ 'ਚ ਪਾਕਿ ਅਦਾਲਤ ਨੇ ਹਾਫਿਜ਼ ਸਈਦ ਦੇ ਤਿੰਨ ਸਾਥੀਆਂ ਨੂੰ ਸੁਣਾਈ ਸਜ਼ਾ
NEXT STORY