ਬੀਜਿੰਗ - ਚੀਨੀ ਗਤੀਵਿਧੀਆਂ ਨਾਲ ਨਜਿੱਠਣ ਲਈ ਜਾਪਾਨ ਨੇ ਹੁਣ ਨਵੀਂ ਯੋਜਨਾ ਤਿਆਰ ਕੀਤੀ ਹੈ, ਜਿਸ ਨਾਲ ਡ੍ਰੈਗਨ ਨੂੰ ਕਰਾਰਾ ਜਵਾਬ ਮਿਲੇਗਾ। ਦਰਅਸਲ ਵਿਵਾਦਤ ਪੂਰਬੀ ਚੀਨ ਸਾਗਰ ਵਿਚ ਤਣਾਅ ਵਧਣ ਕਾਰਣ ਡਿਆਓਯੂ ਟਾਪੂ ਸਮੂਹ ਵਿਚ ਜਪਾਨ ਆਪਣੇ ਹਥਿਆਰਬੰਦ ਦਸਤਿਆਂ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਬੀਜਿੰਗ ਨੇ ਹਾਲ ਹੀ ਵਿਚ ਇਕ ਕਾਨੂੰਨ ਬਣਾਇਆ ਹੈ, ਜੋ ਕਿਸੇ ਵਿਦੇਸ਼ੀ ਜਹਾਜ਼ ਦੇ ਉਸ ਦੇ ਜਲ ਖੇਤਰ ਵਿਚ ਦਾਖਲ ਹੋਣ 'ਤੇ ਉਸ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ। ਚੀਨ ਦੀ ਗਤੀਵਿਧੀ ਪਿੱਛੋਂ ਜਾਪਾਨ ਵੀ ਹਰਕਤ ਵਿਚ ਆ ਗਿਆ ਹੈ।
ਜਾਪਾਨ ਦੇ ਕੋਸਟਗਾਰਡ ਮੁਤਾਬਕ ਚੀਨੀ ਕੋਸਟਗਾਰਡ ਜਹਾਜ਼ਾਂ ਦੀ ਆਵਾਜਾਈ ਪਿਛਲੇ ਸਾਲ ਇਕ ਮਹੀਨੇ ਵਿਚ ਦੋ ਵਾਰ ਤੋਂ ਫਰਵਰੀ ਵਿਚ ਹਫਤੇ ਵਿਚ ਦੋ ਵਾਰ ਵਧੀ ਹੈ। ਉਥੇ ਹੀ ਇਕ ਜਪਾਨੀ ਅਧਿਕਾਰੀ ਨੇ ਕਿਹਾ ਕਿ ਟੋਕੀਓ ਚੀਨੀ ਗਤੀਵਿਧੀਆਂ ਕਾਰਣ ਚਿੰਤਾ ਵਿਚ ਸੀ ਅਤੇ ਉਸ ਦੀ ਪ੍ਰਤੀਕਿਰਿਆ 'ਤੇ ਵਿਚਾਰ ਕਰ ਰਿਹਾ ਸੀ। ਜੇ ਚੀਨੀ ਕੋਸਟਗਾਰਡ ਸਾਡੇ ਖੇਤਰੀ ਜਲ ਵਿਚ ਦਾਖਲ ਹੁੰਦਾ ਹੈ। ਸਾਡੇ ਘਰੇਲੂ ਕਾਨੂੰਨ ਤਹਿਤ, ਸੈਲਫ ਡਿਫੈਂਸ ਫੋਰਸਿਜ਼ ਸਾਡੇ ਕੋਸਟਗਾਰਡ ਵਲੋਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਦੀ ਹੈ। ਅਧਿਕਾਰੀ ਨੇ ਕਿਹਾ ਕਿ ਟੋਕੀਓ ਡਿਪਲੋਮੈਟ ਮੋਰਚੇ 'ਤੇ ਚੀਨ 'ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਕਰੇਗਾ, ਜਿਵੇਂ ਕਿ ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਹਮਾਇਤ ਮੰਗਣਾ।
ਬਲੂਚਿਸਤਾਨ 'ਚ ਪਾਕਿ ਸੁਰੱਖਿਆ ਬਲਾਂ ਦੇ ਵਾਹਨ 'ਤੇ ਹਮਲਾ, 2 ਦੀ ਮੌਤ
NEXT STORY