ਟੋਕੀਓ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਸ਼ੌਂਕ ਵੱਡੀ ਚੀਜ਼ ਹੈ। ਇਨਸਾਨ ਆਪਣੇ ਸ਼ੌਂਕ ਲਈ ਕਈ ਵਾਰ ਕੁਝ ਅਜਿਹਾ ਕਰ ਜਾਂਦਾ ਹੈ ਜੋ ਸਾਰਿਆਂ ਨੂੰ ਹੈਰਾਨ ਤਾਂ ਕਰਦਾ ਹੀ ਹੈ ਨਾਲ ਹੀ ਸੋਚਣ ਲਈ ਵੀ ਮਜਬੂਰ ਕਰਦਾ ਹੈ ਕਿ ਕੋਈ ਅਜਿਹਾ ਵੀ ਸ਼ੌਂਕ ਰੱਖ ਸਕਦਾ ਹੈ। ਜਾਪਾਨ 'ਚ ਇਕ ਵਿਅਕਤੀ ਨੇ ਅਜਿਹਾ ਹੀ ਹੈਰਾਨੀਜਨਕ ਕੰਮ ਕੀਤਾ ਹੈ। ਇਸ ਵਿਅਕਤੀ ਨੇ ਕੁੱਤੇ ਵਰਗਾ ਦਿਸਣ ਲਈ 12 ਲੱਖ ਰੁਪਏ ਖਰਚ ਕੀਤੇ ਹਨ। ਟਵਿੱਟਰ ਯੂਜ਼ਰ @toco_eevee ਨੇ ਆਪਣੀ ਫੋਟੋ ਟਵੀਟ ਕੀਤੀ, ਜਿਸ ਵਿਚ ਉਸ ਨੇ ਦੱਸਿਆ ਕਿ ਇਹ ਉਸ ਦੀ ਜ਼ਿੰਦਗੀ ਦਾ ਸੁਪਨਾ ਸੀ।

ਇਕ ਇਨਸਾਨ ਦਾ ਕੁੱਤੇ ਵਾਂਗ ਹੋਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ 'ਤੇ ਜਿਵੇਂ ਅੱਗ ਹੀ ਲੱਗ ਗਈ। ਵਿਅਕਤੀ ਨੇ ਕੋਲੀ ਨਸਲ ਦੇ ਕੁੱਤੇ ਦਾ ਰੂਪ ਧਾਰਨ ਕੀਤਾ ਹੈ। ਜਾਪਾਨੀ ਮੀਡੀਆ ਮੁਤਾਬਕ ਜ਼ੇਪੇਟ ਨਾਂ ਦੀ ਕੰਪਨੀ ਨੇ ਕੁੱਤੇ ਦਾ ਰੂਪ ਬਣਾਉਣ 'ਚ ਵਿਚ ਇਸ ਵਿਅਕਤੀ ਦੀ ਮਦਦ ਕੀਤੀ ਹੈ। ਇਹ ਕੰਪਨੀ ਫਿਲਮਾਂ ਅਤੇ ਇਸ਼ਤਿਹਾਰਾਂ ਲਈ ਪੋਸ਼ਾਕ ਬਣਾਉਂਦੀ ਹੈ। ਕੁੱਤੇ ਵਾਂਗ ਦਿਸਣ ਵਾਲੀ ਇਹ ਪੋਸ਼ਾਕ 20 ਲੱਖ ਯੇਨ ਭਾਵ 12 ਲੱਖ ਰੁਪਏ ਦੀ ਬਣੀ ਹੈ। ਇਸ ਨੂੰ ਬਣਾਉਣ ਵਿੱਚ ਲਗਭਗ 40 ਦਿਨ ਲੱਗੇ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਨੇ ਗੁਰੂ ਨਾਨਕ ਫੂਡ ਬੈਂਕ ਦਾ ਕੀਤਾ ਦੌਰਾ, ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ (ਤਸਵੀਰਾਂ)
ਇਸ ਲਈ ਚੁਣਿਆ ਕੁੱਤਾ ਬਣਨਾ
ਟੋਕੋ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਦੁਆਰਾ ਕੋਲੀ ਨੂੰ ਚੁਣਨ ਦਾ ਕਾਰਨ ਇਹ ਹੈ ਕਿ ਜਦੋਂ ਮੈਂ ਇਸ ਨੂੰ ਪਹਿਨਦਾ ਹਾਂ, ਤਾਂ ਇਹ ਮੇਰੀ ਹਰਕਤਾਂ ਤੋਂ ਬਹੁਤ ਅਸਲੀ ਦਿਖਾਈ ਦਿੰਦਾ ਹੈ। ਨਾਲ ਹੀ ਇਹ ਮੇਰਾ ਮਨਪਸੰਦ ਜਾਨਵਰ ਹੈ। ਮੈਨੂੰ ਇਹ ਸਭ ਤੋਂ ਵੱਧ ਪਿਆਰਾ ਲੱਗਦਾ ਹੈ। ਇਸ ਦੇ ਨਾਲ ਹੀ ਮੈਂ ਲੰਬੇ ਵਾਲਾਂ ਵਾਲਾ ਜਾਨਵਰ ਬਣਨਾ ਚਾਹੁੰਦਾ ਸੀ, ਕਿਉਂਕਿ ਇਸ ਨਾਲ ਪਹਿਰਾਵੇ ਵਿੱਚ ਆਸਾਨੀ ਨਾਲ ਲੁਕਿਆ ਜਾ ਸਕਦਾ ਸੀ।ਇਹ ਪੁੱਛੇ ਜਾਣ 'ਤੇ ਕੀ ਉਹ ਪੋਸ਼ਾਕ ਪਹਿਨ ਕੇ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾ ਸਕਦਾ ਹੈ, ਇਸ 'ਤੇ ਟੋਕੋ ਨੇ ਕਿਹਾ ਕਿ ਇਸ ਸਬੰਧੀ ਕੁਝ ਪਾਬੰਦੀਆਂ ਹਨ। ਹਾਲਾਂਕਿ ਤੁਸੀਂ ਆਪਣੇ ਹੱਥ ਅਤੇ ਪੈਰ ਹਿਲਾ ਸਕਦੇ ਹੋ ਪਰ ਜੇਕਰ ਤੁਸੀਂ ਅਜਿਹਾ ਜ਼ਿਆਦਾ ਕਰਦੇ ਹੋ ਤਾਂ ਇਹ ਇਨਸਾਨਾਂ ਵਰਗਾ ਨਹੀਂ ਲੱਗੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੂਡੋ ਨੇ ਗੁਰੂ ਨਾਨਕ ਫੂਡ ਬੈਂਕ ਦਾ ਕੀਤਾ ਦੌਰਾ, ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ (ਤਸਵੀਰਾਂ)
NEXT STORY