ਪਰਥ, (ਜਤਿੰਦਰ ਗਰੇਵਾਲ)- ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ ਬੰਗਾ ਦੇ ਜੰਮਪਲ ਜਰਨੈਲ ਸਿੰਘ ਭੌਰ ਨੂੰ ਸੂਬਾ ਪੱਛਮੀ ਆਸਟ੍ਰੇਲੀਆ ਦੇ ਗਵਰਨਰ ਵਲੋਂ ਸੂਬੇ ਦਾ ਜਸਟਿਸ ਆਫ਼ ਪੀਸ ਨਿਯੁਕਤ ਕੀਤਾ ਗਿਆ ਹੈ।
ਜਰਨੈਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਪਰਥ ਸ਼ਹਿਰ ‘ਚ ਸਮਾਜ ਸੇਵੀ ਕਾਰਜ ਤੇ ਗੁਰਦੁਆਰਾ ਪ੍ਰਬੰਧ ਵਿਚ ਸੇਵਾ ਕਰ ਰਹੇ ਹਨ । ਪਿਛਲੇ ਸਾਲ ਉਨ੍ਹਾਂ ਸਮਾਜਿਕ ਕਾਰਜਾਂ ਲਈ ੲੈਲਨਬਰੁੱਕ ਪੰਜਾਬੀ ਕੌਂਸਲ ਨਾਮੀ ਸੰਸਥਾ ਦੀ ਸਥਾਪਨਾ ਕੀਤੀ। ਉਸ ਦੀਆਂ ਸਥਾਨਕ ਭਾਈਚਾਰੇ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਹਲਕਾ ਸਵੈਨ ਹਿੱਲ ਤੋਂ ਵਿਧਾਇਕਾ ਜੈਸਿਕਾ ਸ਼ਾਅ ਨੇ ਇਸ ਅਹੁਦੇ ਲਈ ਉਸ ਦਾ ਨਾਮ ਪੇਸ਼ ਕੀਤਾ।
ਇਹ ਵੀ ਪੜ੍ਹੋ- APPLE ਦੀ ਨਿਰਮਾਤਾ ਪੇਗਾਟ੍ਰੋਨ ਤਾਮਿਲਨਾਡੂ 'ਚ ਲਾ ਰਹੀ ਹੈ ਪਹਿਲਾ ਪਲਾਂਟ
ਭੌਰ ਨੇ ਆਪਣੀ ਨਿਯੁਕਤੀ ਲਈ ਸਭ ਤੋਂ ਪਹਿਲਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਜਿਕਰਯੋਗ ਹੈ ਕਿ ਜਰਨੈਲ ਸਿੰਘ ਸਿੱਖ ਪੰਥ ਦੀ ਸਿਰਮੌਰ ਹਸਤੀ ਜਥੇਦਾਰ ਸੁਖਦੇਵ ਸਿੰਘ ਜੀ ਭੌਰ (ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਪੁੱਤਰ ਹਨ । ਜਰਨੈਲ ਨੇ ਕਿਹਾ ਕਿ ਉਹ ਇਹ ਜਿੰਮੇਵਾਰੀ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ
‘ਕੋਰੋਨਾ ਦੇ ਬਦਲਦੇ ਵੈਰੀਐਂਟਸ ਲਈ ਵੈਕਸੀਨ ਦੇ ਨਵੇਂ ਵਰਜ਼ਨ ਤਿਆਰ ਕਰ ਰਹੇ ਹਨ ਆਕਸਫੋਰਡ ਦੇ ਵਿਗਿਆਨੀ’
NEXT STORY