ਇੰਟਰਨੈਸ਼ਨਲ ਡੈਸਕ- ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਗਏ ਹਨ। ਉਹ ਇੱਥੇ ਇਰਾਨ ਦੇ ਉੱਚ-ਪੱਧਰੀ ਵਫ਼ਦ ਨਾਲ ਹੋਣ ਵਾਲੀ ਅਹਿਮ ਸ਼ਾਂਤੀ ਗੱਲਬਾਤ ਵਿੱਚ ਅਮਰੀਕਾ ਦੀ ਅਗਵਾਈ ਕਰਨਗੇ। ਇਹ ਦੌਰਾ ਮਿਡਲ ਈਸਟ 'ਚ ਚੱਲ ਰਹੀ ਜੰਗ ਨੂੰ ਰੋਕਣ ਦੀ ਦਿਸ਼ਾ ਵਿੱਚ ਸਭ ਤੋਂ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਜੇ.ਡੀ. ਵੈਂਸ ਦਾ ਨੂਰ ਖ਼ਾਨ ਏਅਰਬੇਸ 'ਤੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸਲਾਮਾਬਾਦ ਨੂੰ ਇਸ ਵੇਲੇ ਪੂਰੀ ਤਰ੍ਹਾਂ 'ਰੈੱਡ ਜ਼ੋਨ' ਵਿੱਚ ਬਦਲ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਵੈਂਸ ਇਰਾਨੀ ਵਫ਼ਦ ਨਾਲ 14 ਦਿਨਾਂ ਦੀ ਅਸਥਾਈ ਜੰਗਬੰਦੀ ਨੂੰ ਸਥਾਈ ਸਮਝੌਤੇ ਵਿੱਚ ਬਦਲਣ, ਹੋਰਮੁਜ਼ ਦੀ ਸਟ੍ਰੇਟ ਨੂੰ ਵਪਾਰ ਲਈ ਖੋਲ੍ਹਣ ਅਤੇ ਖੇਤਰ ਵਿੱਚ ਹਿੰਸਾ ਨੂੰ ਘੱਟ ਕਰਨ 'ਤੇ ਚਰਚਾ ਕਰਨਗੇ।
ਇਹ ਵੀ ਪੜ੍ਹੋ- ''ਅਮਰੀਕਾ ਨਾਲ ਖੇਡਾਂ ਨਾ ਖੇਡੇ ਇਰਾਨ..!'' JD Vance ਨੇ ਗੱਲਬਾਤ ਤੋਂ ਪਹਿਲਾਂ ਦੇ'ਤੀ Warning
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਇਸ ਗੱਲਬਾਤ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਦਾ ਇੱਥੇ ਆਉਣਾ ਪਾਕਿਸਤਾਨ ਦੀ ਕੂਟਨੀਤਕ ਜਿੱਤ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਭਾਵੇਂ ਦੋਵੇਂ ਧਿਰਾਂ ਮੇਜ਼ 'ਤੇ ਇਕੱਠੀਆਂ ਹੋ ਰਹੀਆਂ ਹਨ, ਪਰ ਰਾਹ ਇੰਨੀ ਆਸਾਨ ਨਹੀਂ ਹੈ। ਜਿੱਥੇ ਅਮਰੀਕਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਹਿਜ਼ਬੁੱਲ੍ਹਾ 'ਤੇ ਸਖ਼ਤ ਸ਼ਰਤਾਂ ਰੱਖ ਰਿਹਾ ਹੈ, ਉੱਥੇ ਇਰਾਨ ਨੇ ਆਪਣੀ ਆਰਥਿਕਤਾ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਗੱਲਬਾਤ ਸਿਰੇ ਚੜ੍ਹਦੀ ਹੈ ਜਾਂ ਫਿਰ ਜੰਗ ਪਹਿਲਾਂ ਵਾਂਗ ਜਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ- 'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਦ ਦੀ ਪਰਿਕਰਮਾ ਕਰ ਪਰਤਿਆ 'ਆਰਟੇਮਿਸ 2', ਜਾਣੋ ਸਫ਼ਰ ਦੌਰਾਨ ਯਾਤਰੀਆਂ ਨੇ ਕੀ-ਕੀ ਕੀਤਾ
NEXT STORY