ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੀ ਜੰਗ ਨੂੰ ਪੱਕੇ ਤੌਰ 'ਤੇ ਖ਼ਤਮ ਕਰਨ ਲਈ ਅਮਰੀਕਾ ਨੇ ਪਾਕਿਸਤਾਨ ਰਾਹੀਂ ਇਰਾਨ ਨੂੰ ਇੱਕ ਨਵਾਂ ਸ਼ਾਂਤੀ ਸਮਝੌਤਾ ਭੇਜਿਆ ਹੈ। ਡਿਪਲੋਮੈਟਿਕ ਸੂਤਰਾਂ ਮੁਤਾਬਕ, ਇਰਾਨ ਫਿਲਹਾਲ ਇਸ ਪ੍ਰਸਤਾਵ ਦੀ ਗੰਭੀਰਤਾ ਨਾਲ ਸਮੀਖਿਆ ਕਰ ਰਿਹਾ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨੀ ਲੀਡਰਸ਼ਿਪ ਵਿਚਾਲੇ ਮਤਭੇਦਾਂ ਨੂੰ ਘਟਾਉਣ ਲਈ ਵਿਚੋਲੇ ਦੇਸ਼ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਇਸੇ ਵੱਡੀ ਕੂਟਨੀਤਕ ਹਲਚਲ ਵਿਚਾਲੇ ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਵੀਰਵਾਰ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇੱਕੋ ਹਫ਼ਤੇ ਵਿੱਚ ਦੂਜੀ ਵਾਰ ਤਹਿਰਾਨ ਦਾ ਦੌਰਾ ਕਰ ਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਅਹਿਮ ਮੁਲਾਕਾਤਾਂ ਕੀਤੀਆਂ ਹਨ।
ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਸਪੱਸ਼ਟ ਕੀਤਾ ਕਿ ਇਰਾਨ ਅਮਰੀਕਾ 'ਤੇ ਸ਼ੱਕ ਦੇ ਬਾਵਜੂਦ ਗੱਲਬਾਤ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀਆਂ ਮੁੱਖ ਮੰਗਾਂ ਵਿੱਚ ਅਮਰੀਕਾ ਵੱਲੋਂ ਫ੍ਰੀਜ਼ ਕੀਤੇ ਗਏ ਇਰਾਨੀ ਫੰਡਾਂ ਨੂੰ ਬਹਾਲ ਕਰਨਾ ਅਤੇ ਇਰਾਨੀ ਬੰਦਰਗਾਹਾਂ 'ਤੇ ਲਗਾਈ ਗਈ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਖ਼ਤਮ ਕਰਨਾ ਸ਼ਾਮਲ ਹੈ।
ਇਜ਼ਰਾਈਲੀ ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ਇਸ ਸ਼ਾਂਤੀ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਰਿਹਾ ਹੈ, ਕਿਉਂਕਿ ਉਹ ਖ਼ੁਦ ਵੱਡੇ ਆਰਥਿਕ ਸੰਕਟ ਅਤੇ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਸੂਤਰਾਂ ਅਨੁਸਾਰ ਇਰਾਨ ਅਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਹੈ ਕਿ ਜੇਕਰ ਪਾਕਿਸਤਾਨ ਇੱਕ ਚੰਗੀ ਡੀਲ ਕਰਵਾਉਣ ਵਿੱਚ ਸਫ਼ਲ ਰਹਿੰਦਾ ਹੈ, ਤਾਂ ਅਮਰੀਕੀ ਪਾਬੰਦੀਆਂ ਹਟਣ ਤੋਂ ਬਾਅਦ ਇਰਾਨ ਪਾਕਿਸਤਾਨ ਨੂੰ ਉਸ ਦਾ ਕਰਜ਼ਾ ਲਾਹੁਣ ਵਿੱਚ ਮਦਦ ਕਰੇਗਾ। ਫਿਲਹਾਲ ਪੂਰੇ ਖੇਤਰ ਦੀ ਨਜ਼ਰ ਇਸ ਨਵੇਂ ਪ੍ਰਸਤਾਵ ਅਤੇ ਪਾਕਿ ਫ਼ੌਜ ਮੁਖੀ ਦੇ ਦੌਰੇ 'ਤੇ ਟਿਕੀ ਹੋਈ ਹੈ।
ਇਹ ਵੀ ਪੜ੍ਹੋ- ਅਫ਼ਰੀਕਾ ਮਗਰੋਂ ਹੁਣ ਭਾਰਤ 'ਤੇ ਮੰਡਰਾਉਣ ਲੱਗਾ 'ਇਬੋਲਾ' ਦਾ ਖ਼ਤਰਾ ! Alert 'ਤੇ ਦਿੱਲੀ ਏਅਰਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ 'ਚ ਅਫਗਾਨ ਪੱਤਰਕਾਰ ਪਰਵਿਜ਼ ਅਮੀਨਜ਼ਾਦਾ ਗ੍ਰਿਫਤਾਰ
NEXT STORY