ਨਵੀਂ ਦਿੱਲੀ (ਇੰਟ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੀ ਦੁਨੀਆ ’ਤੇ ਇੰਨੀ ਜਲਦਬਾਜ਼ੀ ’ਚ ਟੈਰਿਫ ਲਗਾਇਆ ਹੈ ਕਿ ਉਨ੍ਹਾਂ ਨੇ ਸਹੀ-ਗਲਤ ਅਤੇ ਨਫਾ-ਨੁਕਸਾਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਥਿਤੀ ਇਹ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਕ ਛੋਟੇ ਜਿਹੇ ਅਫਰੀਕੀ ਦੇਸ਼ ’ਤੇ 50 ਫੀਸਦੀ ਟੈਰਿਫ ਲਗਾ ਦਿੱਤਾ ਹੈ, ਜਿਸ ਦਾ ਸਾਰਾ ਖਰਚ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ’ਤੇ ਹੀ ਨਿਰਭਰ ਕਰਦਾ ਹੈ। ਦੁਨੀਆ ਦੀ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਜੀਨਸ ਲੇਵਿਸ ਵੀ ਇਸੇ ਦੇਸ਼ ’ਚ ਬਣਦੀ ਹੈ। ਜਿਸ ਦੀ ਕੁੱਲ 11 ਫੈਕਟਰੀਆਂ ਹਨ ਅਤੇ ਇਹ ਸਾਰੀਆਂ ਬੰਦ ਹੋਣ ਦੇ ਕੰਢੇ ਹਨ। ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਲੇਸੋਥੋ ਜਿਸ ਦਾ ਨਾਂ ਕਦੇ ਕਿਸੇ ਨੇ ਨਹੀਂ ਸੁਣਿਆ ਹੋਵੇਗਾ, ਅਮਰੀਕੀ ਉਤਪਾਦਾਂ ’ਤੇ 99 ਫੀਸਦੀ ਟੈਰਿਫ ਲਗਾਉਂਦਾ ਹੈ। ਇਸ ਲਈ ਅਮਰੀਕਾ ਨੇ ਦੱਖਣੀ ਅਫਰੀਕਾ ਦੇ ਇਸ ਪਹਾੜੀ ਦੇਸ਼ ’ਤੇ 50 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਅਮਰੀਕਾ ਵੱਲੋਂ ਕਿਸੇ ਵੀ ਪ੍ਰਭੂਸੱਤਾ ਸੰਪੰਨ ਦੇਸ਼ ’ਤੇ ਲਗਾਇਆ ਗਿਆ ਸਭ ਤੋਂ ਉੱਚਾ ਟੈਰਿਫ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ’ਚ ਪਹਿਲੀ ਵਾਰ ‘ਟ੍ਰਾਂਸਪਲਾਂਟ ਕੀਤੀ ਬੱਚੇਦਾਨੀ’ ਤੋਂ ਬੱਚੀ ਦਾ ਹੋਇਆ ਜਨਮ
ਅਮਰੀਕਾ ਦੇ ਇਸ ਦਾਅਵੇ ਦਾ ਵਿਰੋਧ ਕਰਦੇ ਹੋਏ ਲੇਸੋਥੋ ਸਰਕਾਰ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਅਮਰੀਕੀ ਪ੍ਰਸ਼ਾਸਨ ਇਸ ਅੰਕੜੇ ’ਤੇ ਕਿਵੇਂ ਪਹੁੰਚਿਆ। ਟਰੰਪ ਦੇ ਇਸ ਫੈਸਲੇ ਤੋਂ ਘਬਰਾਏ ਇਸ ਗਰੀਬ ਦੇਸ਼ ਨੇ ਇਕ ਵਫਦ ਵਾਸ਼ਿੰਗਟਨ ਭੇਜਣ ਦਾ ਫੈਸਲਾ ਕੀਤਾ ਹੈ ਜੋ ਆਪਣੇ ਆਪ ਨੂੰ ਤਬਾਹੀ ਤੋਂ ਬਚਾਉਣ ਲਈ ਬੇਨਤੀ ਕਰੇਗਾ। ਹੁਣ ਤੱਕ ਇਸ ਦੇਸ਼ ’ਤੇ ਅਮਰੀਕਾ ਵੱਲੋਂ ਕੋਈ ਡਿਊਟੀ ਨਹੀਂ ਲਗਾਈ ਗਈ ਸੀ। ਲੇਸੋਥੋ ਦੇ ਵਪਾਰ ਮੰਤਰੀ, ਮੋਖੇਥੀ ਸ਼ੇਲੀਲੇ ਨੇ ਕਿਹਾ ਕਿ ਸਾਨੂੰ ਤੁਰੰਤ ਅਮਰੀਕਾ ਜਾਣਾ ਪਵੇਗਾ ਅਤੇ ਉੱਥੋਂ ਦੇ ਅਧਿਕਾਰੀਆਂ ਨੂੰ ਮਿਲਣਾ ਪਵੇਗਾ ਅਤੇ ਆਪਣੀ ਗੱਲ ਰੱਖਣੀ ਪਵੇਗੀ। ਦੇਸ਼ ’ਚ ਕੁੱਲ 11 ਫੈਕਟਰੀਆਂ ਹਨ ਤੇ ਉਨ੍ਹਾਂ ਦਾ ਜ਼ਿਆਦਾਤਰ ਸਾਮਾਨ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ। ਟਰੰਪ ਦੇ ਇਸ ਫੈਸਲੇ ਕਾਰਨ ਇਹ ਸਾਰੀਆਂ ਫੈਕਟਰੀਆਂ ਬੰਦ ਹੋਣ ਦੀ ਕਗਾਰ ’ਤੇ ਹਨ ਅਤੇ 12,000 ਤੋਂ ਵੱਧ ਨੌਕਰੀਆਂ ਖਤਰੇ ’ਚ ਹਨ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਮਸ਼ਹੂਰ ਗਾਇਕ ਸਣੇ 98 ਲੋਕਾਂ ਦੀ ਮੌਤ, Night Club ਦੀ ਡਿੱਗੀ ਛੱਤ
ਇਕ ਝਟਕੇ ’ਚ ਬਰਬਾਦ ਹੋ ਜਾਵੇਗਾ ਦੇਸ਼
ਵਿਸ਼ਵ ਬੈਂਕ ਨੇ ਲੇਸੋਥੋ ਨੂੰ ਘੱਟ-ਮੱਧਮ ਆਮਦਨ ਵਾਲੇ ਦੇਸ਼ ਵਜੋਂ ਸ਼੍ਰੇਣੀਬੱਧ ਕੀਤਾ ਹੈ। ਲੱਗਭਗ 23 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ’ਚ ਅੱਧੇ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ 25 ਫੀਸਦੀ ਲੋਕ ਬੇਰੁਜ਼ਗਾਰ ਹਨ। ਇੱਥੋਂ ਸਭ ਤੋਂ ਵੱਡਾ ਨਿਰਯਾਤ ਕੱਪੜਿਆਂ ਦਾ ਹੁੰਦਾ ਹੈ, ਜਦੋਂ ਕਿ ਹੋਰ ਚੀਜ਼ਾਂ ਵਿੱਚ ਹੀਰੇ ਅਤੇ ਕੀਮਤੀ ਪੱਥਰ ਸ਼ਾਮਲ ਹੁੰਦੇ ਹਨ। ਇੱਥੋਂ ਸਭ ਤੋਂ ਵੱਡਾ ਨਿਰਯਾਤ ਕੱਪੜਿਆਂ ਦਾ ਹੁੰਦਾ ਹੈ, ਜਦੋਂ ਕਿ ਹੋਰ ਚੀਜ਼ਾਂ ’ਚ ਹੀਰੇ ਅਤੇ ਕੀਮਤੀ ਪੱਥਰ ਸ਼ਾਮਲ ਹੁੰਦੇ ਹਨ। ਇੱਥੋਂ ਦਾ ਟੈਕਸਟਾਈਲ ਉਦਯੋਗ 30,000 ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ 50 ਫੀਸਦੀ ਟੈਰਿਫ ਲਗਾਉਣ ਨਾਲ ਵੱਡੀ ਗਿਣਤੀ ’ਚ ਲੋਕਾਂ ਦੀ ਬੇਰੁਜ਼ਗਾਰ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਇਹ ਦੇਸ਼ ਇਕ ਝਟਕੇ ’ਚ ਬਰਬਾਦ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਦੋ ਦਿਨਾਂ 'ਚ ਹੋਇਆ ਇੰਨਾ ਸਸਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਵੱਡੀ ਜਿੱਤ; ਅਮਰੀਕਾ ਤੋਂ 26/11 ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਲੈ ਕੇ ਜਹਾਜ਼ ਹੋਇਆ ਰਵਾਨਾ
NEXT STORY