ਲੰਡਨ— ਅਮੇਜ਼ਨ ਦੇ ਫਾਉਂਡਰ ਤੇ ਸੀਈਓ ਜੈਫ ਬੇਜੋਸ ਨੂੰ ਐਤਵਾਰ ਨੂੰ ਗਰਲਫ੍ਰੈਂਡ ਲਾਰੇਨ ਸਾਂਚੇਜ ਦੇ ਨਾਲ ਵਿੰਬਲਡਨ ਟੈਨਿਸ ਦੇ ਮੈਂਸ ਸਿੰਗਲ ਫਾਈਨਲ 'ਚ ਦੇਖਿਆ ਗਿਆ। ਰਿਸ਼ਤਿਆਂ ਦੇ ਖੁਲਾਸੇ ਤੋਂ ਬਾਅਦ ਬੇਜੋਸ ਤੇ ਸਾਂਚੇਜ ਪਹਿਲੀ ਵਾਰ ਜਨਤਕ ਰੂਪ ਨਾਲ ਇਕੱਠੇ ਦਿਖੇ ਹਨ। ਉਹ ਰਾਇਲ ਫੈਮਿਲੀ ਦੇ ਮੈਂਬਰਾਂ ਦੇ ਪਿੱਛੇ ਵਾਲੀਆਂ ਸੀਟਾਂ 'ਤੇ ਬੈਠੇ ਸਨ। ਵਿੰਬਲਡਨ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਰੋਜਰ ਫੈਡਰਰ ਤੇ ਨੋਵਾਕ ਜੋਕੋਵਿਚ ਵਿਚਾਲੇ 5 ਘੰਟੇ ਚੱਲਿਆ ਸੀ।

ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਜੈਫ ਬੇਜੋਸ ਟੈਨਿਸ ਦੇ ਬਹੁਤ ਵੱਡੇ ਫੈਨ ਹਨ। 2001 'ਚ ਉਨ੍ਹਾਂ ਨੇ ਪੇਟ ਸੇਂਪ੍ਰਾਸ ਦੇ ਨਾਲ ਪਾਰਟਨਰਸ਼ਿਪ 'ਚ ਇਕ ਚੈਰਿਟੀ ਮੈਚ ਵੀ ਖੇਡਿਆ ਸੀ। ਉਨ੍ਹਾਂ ਦਾ ਮੁਕਾਬਲਾ ਬਿਲ ਗੇਟਸ ਤੇ ਆਂਦਰੇ ਆਗਾਸੀ ਦੀ ਜੋੜੀ ਨਾਲ ਹੋਇਆ ਸੀ। ਜ਼ਿਕਰਯੋਗ ਹੈ ਕਿ ਬੇਜੋਸ ਨੇ ਸਾਂਚੇਜ ਦੇ ਨਾਲ ਰਿਸ਼ਤੇ ਦਾ ਖੁਲਾਸਾ ਇਸੇ ਸਾਲ ਜਨਵਰੀ 'ਚ ਕੀਤਾ ਸੀ। ਇਸ ਤੋਂ ਪਹਿਲਾਂ ਬੇਜੋਸ ਨੇ ਸਾਬਕਾ ਪਤਨੀ ਮੈਕੇਂਜੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਬੇਜੋਸ ਤੇ ਮੈਕੇਂਜੀ ਦਾ ਤਲਾਕ ਤੈਅ ਹੋਣ ਤੋਂ ਅਗਲੇ ਹੀ ਦਿਨ ਲਾਰੇਨ ਸਾਂਚੇਜ ਨੇ ਵੀ ਤਲਾਕ ਦੀ ਅਰਜ਼ੀ ਲਗਾ ਦਿੱਤੀ ਸੀ।

ਸਾਬਕਾ ਟੀਵੀ ਐਂਕਰ ਨੇ 14 ਸਾਲ ਪਹਿਲਾਂ ਪੈਟ੍ਰਿਕ ਵਾਈਟਸੇਲ ਨਾਲ ਵਿਆਹ ਕੀਤਾ ਸੀ। ਵਾਈਟਸੇਲ ਹਾਲੀਵੁੱਡ ਏਜੰਸੀ ਡਬਲਿਊ.ਐੱਮ.ਈ. ਦੇ ਸੀਈਓ ਹਨ। ਬੇਜੋਸ 2 ਸਾਲ ਪਹਿਲਾਂ ਵਾਈਟਸੇਲ ਰਾਹੀਂ ਸਾਂਚੇਜ ਨਾਲ ਮਿਲੇ ਸਨ। ਇਸ ਤੋਂ ਬਾਅਦ ਬੇਜੋਸ ਤੇ ਸਾਂਚੇਜ ਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ।
ਪੀਓਕੇ 'ਚ ਅਚਾਨਕ ਆਏ ਹੜ੍ਹ ਕਾਰਨ 28 ਹਲਾਕ
NEXT STORY