ਨਿਊਯਾਰਕ–ਐਮਾਜ਼ੋਨ ਦੇ ਸੰਸਥਾਪਕ ਅਤੇ ਸੀ. ਈ. ਓ. ਜੇਫ ਬੇਜੋਸ ਨੇ 1.6 ਕਰੋੜ ਡਾਲਰ (ਕਰੀਬ 1.22 ਅਰਬ ਰੁਪਏ) ਵਿਚ ਇਕ ਨਵਾਂ ਆਸ਼ਿਆਨਾ (ਅਪਾਰਟਮੈਂਟ) ਖਰੀਦਿਆ ਹੈ। ਉਨ੍ਹਾਂ ਨੇ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਨਿਊਯਾਰਕ ਵਿਚ ਇਹ ਆਸ਼ਿਆਨਾ ਖਰੀਦਿਆ ਹੈ। ਇਹ 3 ਹਜ਼ਾਰ ਵਰਗ ਫੁੱਟ ਦਾ ਹੈ। ਇਹ ਅਪਾਰਟਮੈਂਟ ਬੇਜੋਸ ਦੇ 8 ਕਰੋੜ ਡਾਲਰ ਦੇ ਇਕ ਮਕਾਨ ਦੇ ਕਰੀਬ ਹੈ ਜਿਸ ਵਿਚ 3 ਕਮਰੇ ਹਨ। ਪਿਛਲੇ ਸਾਲ ਬੇਜੋਸ ਨੇ 2 ਨਵੇਂ ਅਪਾਰਟਮੈਂਟ ਅਤੇ ਇਕ ਪ੍ਰਾਪਰਟੀ ਖਰੀਦੀ ਸੀ। ਬੇਜੋਸ ਨੇ ਜਿਸ ਵਿਅਕਤੀ ਕੋਲੋ ਨਵਾਂ ਘਰ ਖਰੀਦਿਆਂ ਹੈ ਉਸ ਨੇ 2018 'ਚ 1.125 ਕਰੋੜ ਡਾਲਰ 'ਚ ਇਹ ਜਾਇਦਾਦ ਖਰੀਦੀ ਸੀ।
ਇਸ ਦਾ ਮਤਲਬ ਹੈ ਕਿ ਦੋ ਸਾਲ ਬਾਅਦ ਬੇਜੋਸ ਨੇ 43 ਫੀਸਦੀ ਜ਼ਿਆਦਾ ਰਾਸ਼ੀ ਦੇ ਕੇ ਇਹ ਜਾਇਦਾਦਾ ਖਰੀਦੀ ਹੈ। ਉਨ੍ਹਾਂ ਨੇ ਡੇਲਾਵੇਅਰ ਵਿਚ ਰਜਿਸਟਰਡ ਇਕ ਕੰਪਨੀ ਰਾਹੀਂ ਇਹ ਅਪਾਰਟਮੈਂਟ ਖਰੀਦਿਆ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਣ ਪੈਦਾ ਹੋਏ ਮੌਜੂਦਾ ਹਾਲਾਤ ਵਿਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬੇਜੋਸ ਦੀ ਜਾਇਦਾਦ ਵਿਚ ਕਰੀਬ 24 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ।ਲਾਕਡਾਊਨ ਦੌਰਾਨ ਖਰੀਦਾਰੀ ਲਈ ਦਿੱਗਜ ਈ-ਕਾਮਰਸ ਵੈੱਸਬਾਈਟ ਐਮਾਜ਼ੋਨ 'ਤੇ ਲੋਕਾਂ ਦੀ ਨਿਰਭਰਤਾ ਵਧੀ ਹੈ ਜਿਸ ਕਾਰਣ ਬੇਜੋਸ ਦੀ ਜਾਇਦਾਦ 'ਚ ਇਹ ਵਾਧਾ ਹੋਇਆ ਹੈ।
ਜਾਪਾਨ ਦੇ PM ਸ਼ਿੰਜੋ ਆਬੇ ਦੀ ਅਨੋਖੀ ਪਹਿਲ, ਨਾਗਰਿਕਾਂ ਨੂੰ ਦੇਣਗੇ 71-71 ਹਜ਼ਾਰ ਰੁਪਏ
NEXT STORY