ਵਾਸ਼ਿੰਗਟਨ-ਅਮਰੀਕਾ ਦੇ ਟੈਕਸਾਸ 'ਚ ਮੈਗੇਲਨ ਮਿਡਸਟ੍ਰੀਮ ਪਾਰਟਨਰਜ਼ ਦੀ ਮਲਕੀਅਤ ਵਾਲੇ ਪੈਟਰੋਲੀਅਮ ਕੇਂਦਰ ਦੇ ਇਕ ਸਟੋਰੇਜ਼ ਟੈਂਕ 'ਚ ਅੱਗ ਲੱਗਣ ਕਾਰਣ ਸੱਤ ਮਜ਼ਦੂਰ ਝੁਲਸ ਗਏ। ਕੰਪਨੀ ਨੇ ਐਤਵਾਰ ਨੂੰ ਇਥੇ ਬਿਆਨ ਜਾਰੀ ਕਰ ਕਿਹਾ ਕਿ ਮੈਗੇਲਨ ਦੇ ਕਾਰਪਸ ਕ੍ਰਿਸਟੀ ਪੈਟਰੋਲੀਅਮ ਕੇਂਦਰ 'ਚ ਅੱਗ ਲੱਗਣ ਕਾਰਣ ਸੱਤ ਮਜ਼ਦੂਰ ਜ਼ਖਮੀ ਹੋ ਗਏ। ਉਹ ਜ਼ਮੀਨ ਦੇ ਉੱਤੇ ਬਣੇ ਇਕ ਟੈਂਕ ਦੀ ਸਫਾਈ ਕਰ ਰਹੇ ਸਨ ਤਾਂ ਉਸੇ ਵੇਲੇ ਅੱਗ ਲੱਗ ਗਈ।
ਇਹ ਵੀ ਪੜ੍ਹੋ:ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦਾ ਹੈ 3GB ਡਾਟਾ
ਅਸੀਂ ਉਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ ਕਰ ਰਹੇ ਹਾਂ। ਕੰਪਨੀ ਮੁਤਾਬਕ ਅੱਗ ਸ਼ਨੀਵਾਰ ਦੇਰ ਰਾਤ ਲੱਗੀ, ਹਾਲਾਂਕਿ ਅੱਗ ਲੱਗਣ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਦੇ ਬਾਰੇ 'ਚ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ:ਬ੍ਰਿਟੇਨ 'ਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ
ਬ੍ਰਿਟੇਨ 'ਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ
NEXT STORY