ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਵਿਚ 19 ਅਪ੍ਰੈਲ ਤੋਂ 90 ਫ਼ੀਸਦੀ ਬਾਲਗ ਕੋਵਿਡ-19 ਟੀਕਾਕਰਨ ਲਈ ਯੋਗ ਹੋਣਗੇ ਅਤੇ ਬਾਕੀ 10 ਫ਼ੀਸਦੀ 1 ਮਈ ਤੱਕ ਇਸ ਦੇ ਯੋਗ ਹੋਣਗੇ। ਜ਼ਿਕਰਯੋਗ ਹੈ ਕਿ ਬਾਈਡੇਨ ਪ੍ਰਸ਼ਾਸਨ ਵਿਚ ਟੀਕਾਕਰਨ ਬੇਮਿਸਾਲ ਢੰਗ ਨਾਲ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪ੍ਰਸ਼ਾਸਨ ਵਿਚ ਟੀਕੇ ਦੀਆਂ 10 ਕਰੋੜ ਖੁਰਾਕਾਂ 60 ਦਿਨ ਤੋਂ ਵੀ ਘੱਟ ਸਮੇਂ ਵਿਚ ਦਿੱਤੀਆਂ ਗਈਆਂ ਅਤੇ ਹੁਣ ਉਹ ਸਿਰਫ 40 ਦਿਨ ਵਿਚ ਹੋਰ 10 ਕਰੋੜ ਖੁਰਾਕਾਂ ਦੇਣ ਦੀ ਰਾਹ 'ਤੇ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਚੀਨੀ ਦੂਤਘਰ ਦੇ ਬਾਹਰ ਸੈਂਕੜੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੋਮਵਾਰ ਨੂੰ ਕਿਹਾ,''ਮੈਨੂੰ ਇਹ ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਤੋਂ ਸਿਰਫ ਤਿੰਨ ਹਫ਼ਤੇ ਬਾਅਦ 19 ਅਪ੍ਰੈਲ ਤੱਕ ਅਮਰੀਕਾ ਵਿਚ 90 ਫ਼ੀਸਦੀ ਬਾਲਗ ਟੀਕਾਕਰਨ ਲਈ ਯੋਗ ਹੋਣਗੇ ਕਿਉਂਕਿ ਸਾਡੇ ਕੋਲ ਟੀਕੇ ਹਨ।'' ਉਹਨਾਂ ਨੇ ਕਿਹਾ,''ਜ਼ਿਆਦਾਤਰ ਬਾਲਗਾਂ ਨੂੰ 1 ਮਈ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਤੁਸੀਂ 19 ਅਪ੍ਰੈਲ ਤੋਂ ਹੀ ਟੀਕਾਕਰਨ ਲਈ ਯੋਗ ਹੋਵੇਗੇ। ਆਖਰੀ ਪੜਾਅ ਵਿਚ ਬਚੇ 10 ਫ਼ੀਸਦੀ ਬਾਲਗ ਵੀ 1 ਮਈ ਤੱਕ ਟੀਕਾਕਰਨ ਲਈ ਯੋਗ ਹੋਣਗੇ।'' ਬਾਈਡੇਨ ਨੇ ਕਿਹਾ,''ਸਾਡੀਆਂ ਕੋਸ਼ਿਸ਼ਾਂ ਦੇ ਕਾਰਨ ਅਮਰੀਕੀਆਂ ਨੂੰ 19 ਅਪ੍ਰੈਲ ਤੋਂ ਆਪਣੇ ਘਰ ਦੇ ਪੰਜ ਮੀਲ ਦੇ ਦਾਇਰੇ ਵਿਚ ਹੀ ਟੀਕਾਕਰਨ ਦੀ ਸਹੂਲਤ ਮਿਲੇਗੀ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਚੀਨੀ ਦੂਤਘਰ ਦੇ ਬਾਹਰ ਸੈਂਕੜੇ ਲੋਕਾਂ ਨੇ ਕੀਤਾ ਪ੍ਰਦਰਸ਼ਨ
NEXT STORY