ਬਰੈਂਪਟਨ— ਵੱਡੀਆਂ-ਵੱਡੀਆਂ ਕੰਪਨੀਆਂ ਕਈ ਤਰ੍ਹਾਂ ਦੇ ਸਾਮਾਨ ਸਾਨੂੰ ਮਹੱਈਆ ਕਰਵਾਉਂਦੀਆਂ ਹਨ ਪਰ ਜੇਕਰ ਅਸੀਂ ਗੱਲ ਕਰੀਏ ਬੂਟਾਂ ਦੀ ਤਾਂ ਸਾਨੂੰ ਇਸ ਨੂੰ ਖਰੀਦਣ ਵੇਲੇ ਖਾਸ ਧਿਆਨ ਰੱਖਣਾ ਪੈਂਦਾ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ, ਬੱਚਿਆਂ ਦੇ ਬੂਟਾਂ ਦੀ। ਬੱਚਿਆਂ ਦੀ ਸੁਰੱਖਿਆ ਸਾਨੂੰ ਹਰ ਸਮੇਂ ਕਰਨੀ ਪੈਂਦੀ ਹੈ। ਲੋਬਲਾਅ ਕੰਪਨੀ ਵਲੋਂ ਬੱਚਿਆਂ ਦੇ ਜੋਅ ਫਰੈੱਸ਼ ਬਰੈਂਡ ਦੇ ਪ੍ਰੀ-ਵਾਕਰ ਬੂਟ ਤਿਆਰ ਕੀਤੇ ਗਏ ਸਨ ਅਤੇ ਉਸ ਨੂੰ ਮਾਰਕੀਟ 'ਚ ਵੀ ਉਤਾਰਿਆ ਗਿਆ ਸੀ ਪਰ ਕੰਪਨੀ ਹੁਣ ਇਸ ਨੂੰ ਵਾਪਸ ਮੰਗਵਾ ਰਹੀ ਹੈ।
ਗੁਲਾਬੀ, ਨੀਲੇ ਅਤੇ ਗ੍ਰੇਅ ਰੰਗਾਂ ਵਿਚ ਮਿਲਣ ਵਾਲੇ ਇਨ੍ਹਾਂ ਬੂਟਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਲੋਬਲਾਅ ਦਾ ਆਪਣਾ ਹੈ। ਲੋਬਲਾਅ ਦਾ ਕਹਿਣਾ ਹੈ ਕਿ ਬੱਚਿਆਂ ਲਈ ਉਚੇਚੇ ਤੌਰ 'ਤੇ ਤਿਆਰ ਕੀਤੇ ਜਾਣ ਵਾਲੇ ਇਨ੍ਹਾਂ ਬੂਟਾਂ ਦੇ ਪਿਛਲੇ ਹਿੱਸੇ 'ਚ ਕੱਪੜਾ ਲੱਗਿਆ ਹੁੰਦਾ ਹੈ ਅਤੇ ਇਸ ਦੇ ਢਿੱਲਾ ਹੋ ਕੇ ਬੱਚਿਆਂ ਦੇ ਫਿਸਲ ਦਾ ਡਰ ਹੈ।
ਲੋਬਲਾਅ ਨੇ ਦੱਸਿਆ ਕਿ ਇਸ ਕੱਪੜੇ ਦੇ ਵੱਖ ਹੋਣ ਦਾ ਸਿਰਫ ਇਕ ਹੀ ਮਾਮਲਾ ਸਾਹਮਣੇ ਆਇਆ ਸੀ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਇਹ ਬੂਟ 12 ਫਰਵਰੀ ਤੋਂ ਦੇਸ਼ ਭਰ ਕਈ ਲੋਬਲਾਅ ਸਟੋਰਜ਼ ਵਿਚ ਵੇਚੇ ਗਏ ਹਨ। ਇਨ੍ਹਾਂ ਬੂਟਾਂ ਨੂੰ ਸਟੋਰਜ਼ ਦੀਆਂ ਸੈਲਫਾਂ ਤੋਂ ਹਟਾ ਲਿਆ ਗਿਆ ਹੈ। ਲੋਬਲਾਅ ਦਾ ਇਹ ਵੀ ਕਹਿਣਾ ਹੈ ਕਿ ਗਾਹਕ ਇਹ ਬੂਟ ਕਿਸੇ ਵੀ ਸਟੋਰ ਵਿਚ ਮੋੜ ਕੇ ਆਪਣੇ ਪੈਸੇ ਵਾਪਿਸ ਲੈ ਸਕਦੇ ਹਨ।
ਡਬਲਿਯੂ. ਐੱਚ. ਓ. ਨੇ ਟੀ. ਬੀ. ਦਾ ਨਵਾਂ ਇਲਾਜ ਸ਼ੁਰੂ ਕਰਨ ਦੀ ਦਿੱਤੀ ਮਨਜ਼ੂਰੀ
NEXT STORY