ਇਸਲਾਮਾਬਾਦ– ਬੀ.ਬੀ.ਸੀ. ਉਰਦੂ ਸੇਵਾ ਲਈ ਇਕ ਪਾਕਿਸਤਾਨੀ ਪੱਤਰਕਾਰ ਅਸਮਾ ਸ਼ਿਰਾਜ਼ੀ ਦੁਆਰਾ ਦੇਸ਼ ਦੀਆਂ ਮੌਜੂਦ ਆਰਥਿਕ ਸਥਿਤੀਆਂ ਦੀ ਨਿੰਦਾ ਕਰਦੇ ਹੋਏ ਲਿਖੇ ਗਏ ਇਕ ਲੇਖ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਡਾਨ ਦੀ ਇਕ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਿੱਜੀ ਆਵਾਸ ਦੇ ਕੰਪਲੈਕਸਾਂ ਦੀਆਂ ਵਿਸ਼ੇਸ਼ ਸਮਾਚਾਰ ਰਿਪੋਰਟਾਂ ਨੇ ਕਈ ਕੈਬਨਿਟ ਮੰਤਰੀਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਦੇ ਸਿਆਸੀ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਡਾ. ਸ਼ਾਹਿਬਾਜ਼ ਗਿੱਲ ਨੇ ਵੀਰਵਾਰ ਨੂੰ ਜ਼ਲਦਬਾਜ਼ੀ ’ਚ ਮੀਡੀਆ ਕਾਨਫਰੰਸ ਬੁਲਾ ਕੇ ਸ਼ਿਰਾਜ਼ੀ ’ਤੇ ਉਨ੍ਹਾਂ ਦੇ ਆਪਣੇ ਲੇਖ ’ਚ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਨਿੰਦਾ ਲਈ ਜੰਮ ਕੇ ਭੜਾਸ ਕੱਢੀ।
ਲੇਖ ’ਚ ਸ਼ਿਰਾਜ਼ੀ ਨੇ ਕਿਹਾ ਕਿ ਬਕਰੀਆਂ ਦਾ ਕਤਲ ਜਾਂ ਕਬੂਤਰਾਂ ਦਾ ਖੂਨ ਵਹਾ ਕੇ ਅਰਥਵਿਵਸਥਾ ਨੂੰ ਪਟਰੀ ’ਤੇ ਨਹੀਂ ਲਿਆਇਆ ਜਾ ਸਕਦਾ। ਸ਼ਿਰਾਜ਼ੀ ਨੇ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ ਲਿਆ ਪਰ ਸ਼ਾਹਿਬਾਜ਼ ਗਿੱਲ ਨੇ ਦੇਸ਼ ਦੀ ਪਹਿਲੀ ਮਹਿਲਾ ਖਿਲਾਫ ਦੋਸ਼ ਲਗਾਉਣ ਲਈ ਉਨ੍ਹਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਉਨ੍ਹਾਂ ਖਿਲਾਫ ਸ਼ਿਕਾਇਤ ਕਰ ਸਕਦੇ ਹੋ ਪਰ ਇਸ ਦੀਆਂ ਵੀ ਨੈਤਿਕ ਸੀਮਾਵਾਂ ਹਨ। ਡਾਨ ਮੁਤਾਬਕ, ਗਿੱਲ ਨੇ ਦਾਅਵਾ ਕੀਤਾ ਕਿ ਸ਼ਿਰਾਜ਼ੀ ਦਾ ਵਿਰੋਧੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਨਾਲ ਚੰਗਾ ਸੰਬੰਧ ਹੈ ਅਤੇ ਦੋਵਾਂ ਵਿਚਾਲੇ ਦਿਨ ਭਰ ਕਈ ਵਾਰ ਗੱਲਬਾਤ ਹੁੰਦੀ ਹੈ।
ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਟਵੀਟ ’ਚ ਲੇਖਕ ਅਤੇ ਬੀ.ਬੀ.ਸੀ. ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਮਾਚਾਰ ਸੰਗਠਨ ਇਕ ਕੋਠਰੀ ’ਚ ਬੰਦ ਮੀਡੀਆ ਹੈ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਦੁਖ ਹੋਇਆ ਕਿ ਸ਼ਿਰਾਜ਼ੀ ਨੇ ਖੁਦ ਨੂੰ ਆਪਣੀ ਤਰਸਯੋਗ ਅਤੇ ਬਿਲਕੁਲ ਨੀਵੀਂ ਲਿਖਤ ਨਾਲ ਆਪਣੀ ਸਾਖ ਨੂੰ ਢਾਹ ਲਾਈ ਹੈ।
ਅਮਰੀਕਾ ਦੇ ਤਾਈਵਾਨ ਨੂੰ ਸਮਰਥਨ 'ਤੇ ਬੌਖਲਿਆ ਉੱਤਰ ਕੋਰੀਆ
NEXT STORY