ਟੋਰਾਂਟੋ—ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਿੱਲੀ ਦੌਰੇ ਦੌਰਾਨ ਡਿਨਰ ਪਾਰਟੀ ਵਿਚ ਖਾਲਿਸਤਾਨੀ ਹਮਾਇਤੀ ਜਸਪਾਲ ਅਟਵਾਲ ਨੂੰ ਸੱਦਾ ਦੇਣ ਦੇ ਮਾਮਲੇ ਵਿਚ ਟਰੂਡੋ ਦੀ ਪਲਟੀ ਨਾਲ ਕੈਨੇਡਾ ਦੀ ਸਿਆਸਤ ਭਖ ਗਈ। ਅਜਿਹੇ ਵਿਚ ਉਥੋਂ ਦੀ ਵਿਰੋਧੀ ਧਿਰ ਦੀ ਪਾਰਟੀ ਨੇ ਭਾਰਤ ਦੀ ਏਕਤਾ ਦੀ ਹਮਾਇਤ ਕਰਨ ਅਤੇ ਖਾਲਿਸਤਾਨੀ ਵੱਖਵਾਦ ਦੀ ਨਿੰਦਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨਾਲ ਟਰੂਡੋ ਆਪਣੇ ਦੇਸ਼ ਵਿਚ ਘਿਰ ਗਏ ਹਨ।
ਜ਼ਿਕਰਯੋਗ ਹੈ ਕਿ ਟਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਦੋਸ਼ ਲਾਇਆ ਸੀ ਕਿ ਟਰੂਡੋ ਦੀ ਭਾਰਤ ਯਾਤਰਾ ਨੂੰ ਵਿਵਾਦਾਂ ਵਿਚ ਪਾਉਣ ਲਈ 'ਭਾਰਤ ਦੇ ਕਿਸੇ ਤੱਤ' ਨੇ ਅਟਵਾਲ ਨੂੰ ਸੱਦਾ ਦਿੱਤਾ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਕੈਨੇਡਾ ਦੀ ਸੰਸਦ ਵਿਚ ਇਹ ਮਾਮਲਾ ਇਕ ਪ੍ਰਮੁੱਖ ਮੁੱਦਾ ਬਣ ਗਿਆ, ਜਿਥੇ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਅਸਵੀਕਾਰ ਅਤੇ ਬੇਬੁਨਿਆਦ ਦੱਸਿਆ ਹੈ। ਉਥੇ ਹੀ ਵਿਰੋਧੀ ਧਿਰ ਦੀ ਪਾਰਟੀ ਕੰਜ਼ਰਵੇਟਿਵ ਨੇ ਟਰੂਡੋ ਨੂੰ ਭਾਰਤ ਦੇ ਖੰਡਨ ਦਾ ਜਵਾਬ ਦੇਣ ਲਈ ਕਿਹਾ ਹੈ।
ਟਰੂਡੋ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਲੋਂ ਭਾਰਤ 'ਤੇ ਲਗਾਏ ਗਏ ਦੋਸ਼ਾਂ ਦਾ ਬਚਾਅ ਕੀਤਾ ਅਤੇ ਕਿਹਾ ਕਿ ਜਦੋਂ ਸਾਡੇ ਉੱਚ ਡਿਪਲੋਮੈਟ ਅਤੇ ਸੁਰੱਖਿਆ ਅਧਿਕਾਰੀ ਕੈਨੇਡਾ ਦੇ ਲੋਕਾਂ ਨੂੰ ਕੁਝ ਕਹਿੰਦੇ ਹਨ ਤਾਂ ਇਸਦਾ ਮਤਲਬ ਹੈ ਕਿ ਉਹ ਜਾਣਦੇ ਹਨ ਕਿ ਇਹੀ ਸੱਚ ਹੈ। ਕੈਨੇਡਾ ਦੀ ਵਿਰੋਧੀ ਧਿਰ ਦੀ ਪਾਰਟੀ ਦੇ ਨੇਤਾ ਐਂਡ੍ਰਿਊ ਸ਼ੀਰ ਨੇ ਭਾਰਤ 'ਤੇ ਲੱਗੇ ਦੋਸ਼ਾਂ ਨੂੰ ਵਚਿੱਤਰ ਦੱਸਦੇ ਹੋਏ ਟਰੂਡੋ ਨੂੰ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਆਪਣੀ ਸਾਜ਼ਿਸ਼ ਦੀ ਥਿਊਰੀ ਦੇ ਹੱਕ ਵਿਚ ਕੋਈ ਸਬੂਤ ਪੇਸ਼ ਕਰਨਗੇ? ਵਿਰੋਧੀ ਧਿਰ ਦੀ ਪਾਰਟੀ ਵਲੋਂ ਸੰਸਦ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਵਿਚ ਕਿਹਾ ਗਿਆ ਕਿ ਇਹ ਸਦਨ ਕੈਨੇਡਾਈ ਸਿੱਖ ਅਤੇ ਭਾਰਤੀ ਮੂਲ ਦੇ ਕੈਨੇਡਾਈ ਲੋਕਾਂ ਦਾ ਦੇਸ਼ ਦੇ ਵਿਕਾਸ ਵਿਚ ਦਿੱਤੇ ਗਏ ਯੋਗਦਾਨ ਦਾ ਸਨਮਾਨ ਕਰਦਾ ਹੈ। ਸਦਨ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਭਾਵੇਂ ਉਹ ਖਾਲਿਸਤਾਨੀ ਕੱਟੜਪੰਥ ਹੀ ਕਿਉਂ ਨਾ ਹੋਵੇ ਅਤੇ ਅਜਿਹੇ ਸਾਰੇ ਵਿਅਕਤੀਆਂ ਦੀ ਨਿੰਦਾ ਕਰਦਾ ਹੈ ਜੋ ਭਾਰਤ ਵਿਚ ਵੱਖਵਾਦ ਦੀ ਗੱਲ ਕਰ ਕੇ ਖਾਲਿਸਤਾਨ ਦੀ ਹਮਾਇਤ ਕਰਦੇ ਹਨ।
ਇਟਾਲੀਅਨ ਗੋਰੀਆਂ ਦੀ ਭੰਗੜਾ ਟੀਮ ਨੇ ਕਰਵਾਈ ਬੱਲੇ-ਬੱਲੇ
NEXT STORY