ਹੈਮਿਲਟਨ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸੱਜਣ ਇਸ ਹਫਤੇ ਦੇ ਅਖੀਰ 'ਚ ਕੈਨੇਡਾ ਦੇ ਸ਼ਹਿਰ ਹੈਮਿਲਟਨ ਦਾ ਦੌਰਾ ਕਰਨਗੇ। ਜਸਟਿਨ ਟਰੂਡੋ ਹੈਮਿਲਟਨ 'ਚ 'ਵਿਨੋਨਾ ਪੀਚ ਫੈਸਟੀਵਲ' ਦਾ ਹਿੱਸਾ ਬਣਨਗੇ। ਟਰੂਡੋ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ 3.00 ਵਜੇ ਇਸ ਆਯੋਜਨ ਦੀ 50ਵੀਂ ਵਰ੍ਹੇਗੰਢ 'ਚ ਹਿੱਸਾ ਲੈਣਗੇ ਅਤੇ ਫੈਸਟੀਵਲ 'ਚ ਇਕ ਘੰਟਾ ਰੁੱਕਣਗੇ। ਇਹ ਫੈਸਟੀਵਲ ਐਤਵਾਰ ਨੂੰ ਖਤਮ ਹੋਵੇਗਾ।
ਓਧਰ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਵੀ ਹਫਤੇ ਦੇ ਅਖੀਰ 'ਚ ਹੈਲਮਿਟਨ ਦਾ ਦੌਰਾ ਕਰਨਗੇ। ਸੱਜਣ ਐਤਵਾਰ ਨੂੰ ਹੈਮਲਿਟਨ ਦੇ ਅਫਗਾਨਿਸਤਾਨ ਯੁੱਧ ਸਮਾਰਕ 'ਚ ਫੁੱਲ ਭੇਟ ਕਰਨਗੇ ਅਤੇ ਕੈਨੇਡੀਅਨ ਵਾਰਪਲੇਨ ਹੈਰੀਟੇਜ (ਵਿਰਾਸਤ) ਅਜਾਇਬਘਰ ਦਾ ਵੀ ਦੌਰਾ ਕਰਨਗੇ। ਇਸ ਤੋਂ ਅਗਲੇ ਦਿਨ ਸੋਮਵਾਰ ਨੂੰ ਸੱਜਣ ਹੈਮਿਲਟਨ ਦੇ ਸਥਾਨਕ ਲਿਬਰਲ ਐੱਮ. ਪੀਜ਼ ਫਿਲੋਮੇਨਾ ਟਾਸੀ ਅਤੇ ਬੌਬ ਬਰੈਟਿਨ ਨਾਲ ਮੁਲਾਕਾਤ ਕਰਨਗੇ।
ਪਾਕਿਸਤਾਨ ਖਿਲਾਫ ਸਖ਼ਤ ਕਦਮ ਚੁੱਕਣ ਤੋਂ ਨਹੀਂ ਝਿਜਕੇਗਾ ਟਰੰਪ ਪ੍ਰਸ਼ਾਸਨ
NEXT STORY