ਵਾਸ਼ਿੰਗਟਨ— ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੰਪ ਪ੍ਰਸ਼ਾਸਨ ਪਾਕਿਸਤਾਨ ਖਿਲਾਫ ਸਖਤ ਕਦਮ ਚੁੱਕਣ ਤੋਂ ਪਰਹੇਜ਼ ਨਹੀਂ ਕਰੇਗਾ ਤਾਂ ਜੋ ਉਸ ਦੇ ਨੇਤਾਵਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਅੱਤਵਾਦੀ ਧੜਿਆਂ 'ਤੇ ਕਾਰਵਾਈ ਕਰਨਾ ਉਨ੍ਹਾਂ ਦੇ ਹੀ ਹਿੱਤ 'ਚ ਹੈ। ਅਧਿਕਾਰੀ ਨੇ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਤੋਂ ਫੌਜ ਵਾਪਸੀ ਲਈ ਸਮੇ ਸੀਮਾ ਨਾ ਹੋਣ ਨਾਲ ਪਾਕਿਸਤਾਨ ਨੂੰ ਉਹ ਸਭ ਘੇਰੇਬੰਦੀ ਨਹੀਂ ਕਰਨੀ ਪਵੇਗੀ, ਜੋ ਉਹ ਪਹਿਲਾਂ ਕਰਦਾ ਰਿਹਾ ਸੀ। ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਲਈ ਨਵੀਂ ਰਣਨੀਤੀ 'ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਦੇ ਸਬੰਧ 'ਚ ਪ੍ਰਸ਼ਨ ਪੁੱਛੇ ਜਾਣ 'ਤੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਉਹ ਇਨ੍ਹਾਂ ਸਮੂਹਾਂ ਨੂੰ ਇਸ ਲਈ ਲਗਾਤਾਰ ਸਮਰਥਨ ਦਿੰਦੇ ਰਹੇ ਹਨ ਕਿਉਂਕਿ ਇਸ ਖੇਤਰ 'ਚ ਅਮਰੀਕੀ ਵਚਨਬੱਧਤਾ ਬਾਰੇ ਬਹੁਤ ਅਨਿਸ਼ਚਿਤਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਦੱਖਣੀ ਏਸ਼ੀਆ ਦੀ ਰੂਪਰੇਖਾ ਪੇਸ਼ ਕਰਦੇ ਹੋਏ ਫੌਜੀਆਂ ਦੀ ਜਲਦਬਾਜ਼ੀ 'ਚ ਵਾਪਸੀ ਕਰਵਾਉਣ ਤੋਂ ਇਨਕਾਰ ਕੀਤਾ ਸੀ। ਅੱਤਵਾਦੀਆਂ ਨੂੰ ਲਗਾਤਾਰ ਸੁਰੱਖਿਅਤ ਪਨਾਹ ਮੁਹੱਈਆ ਕਰਵਾਉਣ 'ਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਅਤੇ ਅਮਰੀਕਾ ਦੀ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ਨੂੰ ਖਤਮ ਕਰਨ 'ਚ ਭਾਰਤ ਦੀ ਇਕ ਬਿਹਤਰ ਭੂਮਿਕਾ ਅਤੇ ਜੰਗ ਗ੍ਰਸਤ ਦੇਸ਼ 'ਚ ਸ਼ਾਂਤੀ ਲਿਆਉਣ ਦੀ ਵਕਾਲਤ ਕੀਤੀ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਨਵੀਂ ਅਫਗਾਨਿਸਤਾਨ ਨੀਤੀ ਉਸ ਤੋਂ ਉਲਟ ਹੈ, ਵਰਗੀ ਨੀਤੀ ਅਮਰੀਕਾ ਪਹਿਲਾਂ ਪਾਕਿਸਤਾਨ ਨਾਲ ਸਿੱਝਣ 'ਚ ਇਸਤੇਮਾਲ ਕਰਦਾ ਰਿਹਾ ਸੀ। ਪੱਤਰਕਾਰ ਸੰਮੇਲਨ 'ਚ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਉਹ ਪਾਕਿਸਤਾਨੀ ਨੇਤਾਵਾਂ ਨੂੰ ਸਮਝਾਉਣਗੇ ਕਿ ਇਨ੍ਹਾਂ ਸਮੂਹਾਂ ਦਾ ਖਾਤਮਾ ਉਨ੍ਹਾਂ ਦੇ ਹਿੱਤ 'ਚ ਹੈ ਅਤੇ ਜੇਕਰ ਉਹ ਨਹੀਂ ਮੰਨਦੇ ਤਾਂ ਇਹ ਪ੍ਰਸ਼ਾਸਨ ਸਖ਼ਤ ਕਦਮ ਚੁੱਕਣ ਤੋਂ ਨਹੀਂ ਵਰਜੇਗਾ।
ਵਿਗਿਆਨਕਾਂ 'ਚ ਕਿਲਰ ਰੋਬੋਟ ਦਾ ਖੌਫ, ਮਚਾ ਸਕਦਾ ਹੈ ਦੁਨੀਆ 'ਚ ਤਬਾਹੀ!
NEXT STORY