ਫਰਿਜ਼ਨੋ/ਕੈਲੇਫੋਰਨੀਆ (ਨੀਟਾ ਮਾਛੀਕੇ)— ਪਿਛਲੇ ਦਿਨੀਂ ਹਾਰਵੇ ਤੂਫਾਨ ਕਾਰਨ ਅਮਰੀਕਾ ਦੇ ਹਿਊਸਟਨ ਵਿਚ ਆਈ ਹੜ੍ਹ ਕਾਰਨ ਸਾਊਥ ਈਸਟ ਟੈਕਸਾਸ ਬੁਰੀ ਤਰਾਂ ਨਾਲ ਤਬਾਹ ਹੋ ਗਿਆ ਸੀ। ਇਸ ਤੂਫਾਨ ਨਾਲ ਤਕਰੀਬਨ 50 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਦਰਜਨਾਂ ਲੋਕੀਂ ਹਾਲੇ ਵੀ ਗੁੰਮ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 30 ਹਜ਼ਾਰ ਘਰਾਂ ਦੀ ਬਿਜਲੀ ਬੰਦ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਹਨ। ਇਸ ਮੌਕੇ ਹਲਾਤਾਂ ਨਾਲ ਨਜਿੱਠਣ ਲਈ ਫੌਜ ਬੁਲਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫਰਿਜ਼ਨੋ ਦੀ ਜੈਕਾਰਾ ਸੰਸਥਾਂ ਨੇ ਪਹਿਲ ਕਰਦਿਆਂ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਅਤੇ ਗੁਰਦੁਆਰਾ ਨਾਨਕ ਪ੍ਰਕਾਸ਼ ਫਾਊਲਰ ਵਿਖੇ ਸਾਊਥ ਟੈਕਸਾਸ ਹੜ੍ਹ ਪੀੜਤਾਂ ਦੀ ਮਦਦ ਲਈ ਕੁਲੈਕਸ਼ਨ ਸੈਂਟਰ ਖੋਲ੍ਹੇ ਗਏ ਹਨ। ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਹੋਰ ਭਾਈਚਾਰਿਆਂ ਨਾਲ ਸਬੰਧਤ ਲੋਕ ਰੋਜ਼ਮਰਾ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲਾ ਸਮਾਨ ਜਮ੍ਹਾਂ ਕਰਵਾ ਰਹੇ ਹਨ। ਜੈਕਾਰਾ ਸੰਸਥਾ ਦੇ ਬੁਲਾਰੇ ਇਕਬਾਲ ਬੈਂਸ ਨੇ ਕਿਹਾ ਕਿ ਅਸੀਂ ਇਕ ਯੂ ਹਾਲ ਟਰੇਲਰ ਅਤੇ ਪਿੱਕਅੱਪ ਟਰੱਕ ਲਿਜਾਣ ਬਾਰੇ ਸੋਚਿਆ ਸੀ ਪਰ ਜਦੋਂ ਸ਼ੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਸਮਾਨ ਦੇ ਦੋ 53 ਫੁੱਟੇ ਟਰੇਲਰ ਭਰ ਗਏ। ਉਨ੍ਹਾਂ ਇਸ ਮੌਕੇ ਪੀ. ਸੀ. ਏ (ਪੰਜਾਬੀ ਕਲਚਰਲ ਐਸੋਸੀਏਸ਼ਨ) ਅਤੇ ਆਪਕਾ ਸੰਸਥਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ 10 ਹਜ਼ਾਰ ਡਾਲਰ ਦਾ ਵੱਡਾ ਯੋਗਦਾਨ ਪਾ ਕੇ ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿਚ ਸਾਡਾ ਸਾਥ ਦਿੱਤਾ ਹੈ। ਇਸ ਮੌਕੇ ਪੀ. ਸੀ. ਏ ਮੈਂਬਰ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਅਤੇ ਦੂਜਾ ਟਰੇਲਰ ਭਰਨ ਲਈ ਉਤਸ਼ਾਹਿਤ ਹਨ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਪੁਰਾਣਾ ਸਮਾਨ ਨਾ ਲਿਆਂਦਾ ਜਾਵੇ ਖਾਸ ਕਰ ਕੇ ਕੱਪੜੇ ਵਗੈਰਾ। ਜ਼ਿਆਦਾ ਓਹਨਾਂ ਪਾਣੀ, ਸੋਡੇ, ਗੇਟਰੇਡ, ਡਾਇਪਰ, ਸੈਨੇਟਾਇਜ਼ਰ ਅਤੇ ਕੈਨ ਫੂਡ ਆਦਿ ਡੋਨੇਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਪੰਜਾਬੀ ਸੰਸਥਾਵਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਸੁਰਜੀਤ ਘੋਲੀਆ ਤੇ ਦਲਜੀਤ ਸਿੰਘ ਸਿੱਧੂ ਦਾ ਟਰਾਂਸਪੋਰਟ ਸਾਧਨਾ ਲਈ ਧੰਨਵਾਦ ਕੀਤਾ।
ਸਰੀਰਕ ਸ਼ੋਸ਼ਣ ਦੇ 118 ਮਾਮਲਿਆਂ 'ਚ ਫਸੇ ਭਾਰਤੀ ਮੂਲ ਦੇ ਡਾਕਟਰ ਨੂੰ ਮਿਲੀ ਜ਼ਮਾਨਤ
NEXT STORY