ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਮੈਲਬੌਰਨ ਦੇ ਇਲਾਕੇ ਸਨਸ਼ਾਈਨ ਵਿਖੇ ਕੱਬਡੀ ਕੱਪ ਵੈਸਟਰਨ ਟੈਕਸੀ ਕਲੱਬ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਕਬ ਦੌਰਾਨ ਨਾਮੀਂ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਮੈਚ ਦੌਰਾਨ ਫਾਈਨਲ ਮੁਕਾਬਲਾ ਸਰਦਾਰ ਹਰੀ ਸਿੰਘ ਨਲੂਆ ਅਤੇ ਸਿੰਘ ਸਭਾ ਸਪੋਰਟਸ ਕਲੱਬ ਮੈਲਬੌਰਨ ਦੀ ਟੀਮ ਵਿਚਕਾਰ ਹੋਇਆ, ਜਿਸ ਵਿਚ ਸਰਦਾਰ ਹਰੀ ਸਿੰਘ ਨਲੂਆ ਦੀ ਟੀਮ ਜੇਤੂ ਰਹੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਹਵਾਬਾਜ਼ੀ ਸਮਝੌਤੇ 'ਚੋਂ 'ਪੰਜਾਬ' ਨੂੰ ਬਾਹਰ ਰੱਖਣ 'ਤੇ ਇਤਰਾਜ਼, ਕੈਨੇਡੀਅਨ ਮੰਤਰੀ ਨੂੰ ਲਿਖਿਆ ਪੱਤਰ
ਪਹਿਲੇ ਅਤੇ ਦੂਜੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਵੀ ਦਿੱਤੇ ਗਏ।ਕੱਪ ਦੌਰਾਨ ਚੁਣੇ ਗਏ ਸਰਵੋਤਮ ਜਾਫ਼ੀ ਖੁਸ਼ੀ ਦੁੱਗਾਂ ਦਾ ਸੋਨੇ ਦੇ ਕੈਂਠੇ ਨਾਲ ਸਨਮਾਨ ਕੀਤਾ ਗਿਆ ਅਤੇ ਸਰਵੋਤਮ ਰੇਡਰ ਬਿੱਲਾ ਗੁਰਮਾ ਨੂੰ ਐਲਾਨਿਆ ਗਿਆ। ਇਸ ਕੱਪ ਵਿੱਚ ਕਬੱਡੀ ਦੇ ਮਸ਼ਹੂਰ ਜਾਫੀ ਸਤਿਨਾਮ ਖੇੜੀ ਚਾਹਿਲਾਂ ਦਾ ਜੀਪ ਰੂਬੀਕੋਨ ਅਤੇ ਸੋਨੇ ਦੇ ਕੈਂਠੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਕੱਪ ਦੌਰਾਨ ਮੰਚ ਦਾ ਸੰਚਾਲਨ ਦੀਪਕ ਬਾਵਾ ਦੁਆਰਾ ਕੀਤਾ ਗਿਆ।ਅੰਤ ਵਿਚ ਕੱਪ ਦੇ ਮੁੱਖ ਪ੍ਰਬੰਧਕ ਪਿੰਦਾ ਖਹਿਰਾ, ਪਾਲ ਭੰਗੂ, ਰਾਜਬੀਰ ਬੈਂਸ, ਰੂਬੀ ਸੰਗਰੂਰੀਆ ਅਤੇ ਜਤਿੰਦਰ ਸਿੰਘ ਨੇ ਆਏ ਹੋਏ ਦਰਸ਼ਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਨੇਪਾਲ ਚੋਣਾਂ: ਪ੍ਰਧਾਨ ਮੰਤਰੀ ਦੇਉਬਾ ਲਗਾਤਾਰ ਸੱਤਵੀਂ ਵਾਰ ਡਡੇਲਧੁਰਾ ਤੋਂ ਜਿੱਤੇ
NEXT STORY