ਟੋਰਾਂਟੋ— 29 ਸਾਲਾ ਕਰੀਨਾ ਗੌਲਡ ਨੂੰ ਕੈਨੇਡਾ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਕੈਬਟਿਨ ਮੰਤਰੀ ਹੋ ਦਾ ਮਾਣ ਹਾਸਲ ਹੋਇਆ ਹੈ। ਓਨਟਾਰੀਓ ਦੇ ਬਰਲਿੰਗਟਨ ਤੋਂ ਐੱਮ. ਪੀ. ਕਰੀਨਾ ਨੂੰ ਚੋਣ ਸੁਧਾਰ ਸਿਸਟਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਟਰੂਡੋ ਨੇ ਵੀਰਵਾਰ ਨੂੰ ਆਪਣੀ ਮੌਜੂਦਾ ਕੈਬਨਿਟ ਵਿਚ ਕਈ ਸੁਧਾਰ ਕੀਤੇ, ਜਿਸ ਤੋਂ ਬਾਅਦ ਕਰੀਨਾ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ।
ਕਰੀਨਾ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਸੌਖੀ ਨਹੀਂ ਹੈ। ਲਿਬਰਲਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਲੋਕਾਂ ਤੋਂ ਚੋਣ ਸੁਧਾਰ ਲਾਗੂ ਕਰਨ ਲਈ 18 ਮਹੀਨਿਆਂ ਦਾ ਸਮਾਂ ਲਿਆ ਸੀ। ਇਸ ਸਮੇਂ 'ਚੋਂ ਸਿਰਫ 4 ਮਹੀਨੇ ਹੀ ਬਾਕੀ ਬਚੇ ਹਨ ਅਤੇ ਇਨ੍ਹਾਂ ਚਾਰ ਮਹੀਨਿਆਂ ਵਿਚ ਕਰੀਨਾ ਨੂੰ ਟਰੂਡੋ ਦੇ ਕੀਤੇ ਵਾਅਦੇ ਨੂੰ ਪੂਰਾ ਕਰਨਾ ਪਵੇਗਾ। ਕਰੀਨਾ ਨੇ ਕਿਹਾ ਕਿ ਉਹ ਇਹ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਉਤਸ਼ਾਹਤ ਹੈ। ਇਸ ਤੋਂ ਪਹਿਲਾਂ ਉਹ ਵਿਦੇਸ਼ਾਂ ਨਾਲ ਸੰਬੰਧਤ ਮਾਮਲਿਆਂ 'ਤੇ ਕੰਮ ਕਰ ਚੁੱਕੀ ਹੈ।
ਪਾਕਿਸਤਾਨੀ ਅਦਾਲਤ ਨੇ ਮਾਨਸਿਕ ਰੂਪ ਤੋਂ ਬੀਮਾਰ ਵਿਅਕਤੀ ਦੀ ਫਾਂਸੀ 'ਤੇ ਲਾਈ ਰੋਕ
NEXT STORY