ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਬੰਧਾਂ 'ਚ ਤਲਖੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਵਾਈਟ ਹਾਊਸ ਦੇ ਚੀਫ ਆਫ ਸਟਾਫ ਜਾਨ ਕੈਲੀ ਆਉਣ ਵਾਲੇ ਦਿਨਾਂ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।
ਸੀ.ਐੱਨ.ਐੱਨ. ਨੇ ਵਾਈਟ ਹਾਊਸ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਕਿ ਸ਼੍ਰੀ ਟਰੰਪ ਤੇ ਕੈਲੀ ਦੇ ਵਿਚਾਲੇ ਤਣਾਅ ਇਸ ਹੱਦ ਤੱਕ ਵਧ ਗਿਆ ਹੈ ਕਿ ਇਨ੍ਹਾਂ ਦੋਵਾਂ ਦੇ ਵਿਚਾਲੇ ਕੁਝ ਦਿਨਾਂ ਤੋਂ ਗੱਲਬਾਤ ਵੀ ਨਹੀਂ ਹੋ ਰਹੀ ਹੈ। ਰਿਪੋਰਟ ਮੁਤਾਬਕ ਟਰੰਪ ਪਹਿਲਾਂ ਤੋਂ ਹੀ ਕੈਲੀ ਦੇ ਸਥਾਨ 'ਤੇ ਨਿਯੁਕਤੀ ਨੂੰ ਲੈ ਕੇ ਵਿਚਾਰ-ਵਟਾਂਦਰੇ 'ਚ ਲੱਗੇ ਹਨ।
ਅਫਗਾਨਿਸਤਾਨ 'ਚ ਤਾਲੀਬਾਨੀ ਹਮਲੇ 'ਚ 14 ਫੌਜੀਆਂ ਦੀ ਮੌਤ
NEXT STORY