ਨੈਰੋਬੀ (ਭਾਸ਼ਾ): ਲੇਕ ਵਿਕਟੋਰੀਆ ਵਿਚ ਇਕ ਕਿਸ਼ਤੀ ਪਲਟਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਕੀਨੀਆ ਦੇ ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹੋਮਾ ਬੇਅ ਕਾਊਂਟੀ ਦੇ ਕਮਿਸ਼ਨਰ ਮੂਸਾ ਲਿਲਾਨ ਨੇ ਦੱਸਿਆ ਕਿ ਲੇਕ ਤੋਂ ਮੰਗਲਵਾਰ ਨੂੰ 7 ਲਾਸ਼ਾਂ ਕੱਢੀਆਂ ਗਈਆਂ। ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਕਾਬੁਲ ਯੂਨੀਵਰਸਿਟੀ ਦੇ VC ਨੂੰ ਕੀਤਾ ਬਰਖਾਸਤ, ਲਗਭਗ 70 ਟੀਚਿੰਗ ਸਟਾਫ ਨੇ ਦਿੱਤਾ ਅਸਤੀਫਾ
ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕ ਹਾਲੇ ਵੀ ਲਾਪਤਾ ਹਨ। ਪੁਲਸ ਨੇ ਦੱਸਿਆ ਕਿ ਹਾਦਸੇ ਵੇਲੇ ਕਿਸ਼ਤੀ 'ਤੇ 19 ਯਾਤਰੀ ਸਵਾਰ ਸਨ। ਹਾਦਸਾ ਤੱਟ ਤੋਂ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਵਾਪਰਿਆ। ਕਾਊਂਟੀ ਨੇ ਕਮਿਸ਼ਨਰ ਨੂੰ ਦੱਸਿਆ ਕਿ ਕਿਸ਼ਤੀ ਵਿਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ ਅਤੇ ਸਾਮਾਨ ਦੀ ਜ਼ਿਆਦਾ ਸੀ। ਉੱਥੇ ਕਿਸ਼ਤੀ ਚਲਾਉਣ ਵਾਲੇ ਫਲਿਕਸ ਓਮਾ ਦਾ ਕਹਿਣਾ ਹੈਕਿ ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ।
ਪਾਕਿਸਤਾਨ ਦੇ ਚੋਟੀ ਦੇ ਡਿਪਲੋਮੈਟ ਨੇ ਤਾਲਿਬਾਨ ਸੰਬੰਧੀ ਯੋਜਨਾ ਦਾ ਵਿਸਥਾਰ ਨਾਲ ਦਿੱਤਾ ਵੇਰਵਾ
NEXT STORY