ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਬੀਤੇ ਦਿਨੀਂ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਸਿਟੀ ਹਾਲ ਵਿੱਚ ਕੌਂਸਲ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਸਥਾਨਕ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਵਿਸ਼ੇਸ਼ ਮੀਟਿੰਗ ਦੌਰਾਨ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਸਿਟੀ ਕੌਸ਼ਲ ਕਰਮਨ ਵੱਲੋਂ ਨਵੰਬਰ ਮਹੀਨੇ ਨੂੰ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਮੰਨਦੇ ਹੋਏ “ਸਿੱਖ ਹੈਰੀਟੇਜ ਮਹੀਨਾ” ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਸਨਮਾਨ ਨੂੰ ਸਿਟੀ ਕੌਂਸਲ ਤੋਂ ਗੁਲਬਿੰਦਰ ਗੈਰੀ ਢੇਸੀ, ਸਤਬੀਰ ਹੀਰ, ਮੇਜਰ ਸਿੰਘ, ਹਰਮੀਨ ਕੌਰ ਗਰੇਵਾਲ ਅਤੇ ਨਿਰਮਲ ਸਿੱਧੂ ਆਦਿ ਨੇ ਪ੍ਰਾਪਤ ਕੀਤਾ। ਜਿਸ ਸਬੰਧੀ ਸਮੁੱਚੇ ਸਥਾਨਕ ਸਿੱਖ ਭਾਈਚਾਰੇ ਵੱਲੋਂ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ 200 ਭਾਰਤੀਆਂ ਨੂੰ ਕੀਤਾ ਡਿਪੋਰਟ, ਅਨਮੋਲ ਬਿਸ਼ਨੋਈ ਸਣੇ 198 ਗੈਰ-ਕਾਨੂੰਨੀ ਪ੍ਰਵਾਸੀ ਸ਼ਾਮਲ
NEXT STORY