ਇੰਟਰਨੈਸ਼ਨਲ ਡੈਸਕ (ਬਿਊਰੋ) ਕੈਨੇਡਾ ਵਸਦੇ ਸਿੱਖਾਂ ਨੇ ਖਾਲਿਸਤਾਨ ਲਹਿਰ ਦੇ ਸਮਰਥਨ ਵਿੱਚ ਇੱਕ ਕਾਰ ਰੈਲੀ ਕੱਢੀ।ਟੋਰਾਂਟੋ ਵਿਚ ਇਹ ਕਾਰ ਰੈਲੀ ਕਈ ਕਿਲੋਮੀਟਰ ਤੱਕ ਫੈਲੀ ਹੋਈ ਸੀ, ਜਿਸ ਵਿੱਚ ਖਾਲਿਸਤਾਨ ਦੇ ਝੰਡੇ ਹੇਠ ਕਈ ਕਾਰਾਂ ਅਤੇ ਵਾਹਨ ਸ਼ਾਮਲ ਸਨ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਈਰਾਨ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ 'ਚ ਕੈਨੇਡੀਅਨ ਪ੍ਰਦਰਸ਼ਨਕਾਰੀਆਂ 'ਚ ਹੋਏ ਸ਼ਾਮਲ (ਵੀਡੀਓ)
ਸਮਾਚਾਰ ਏਜੰਸੀ ਦੇ ਇਕ ਪੱਤਰਕਾਰ ਨੇ ਇਸ ਸਬੰਧੀ ਜਾਣਕਾਰੀ ਇਕ ਟਵੀਟ ਜ਼ਰੀਏ ਦਿੱਤੀ। ਵਾਇਰਲ ਹੋਈਆਂ ਵੀਡੀਓਜ਼ ਵਿੱਚ ਟੋਰਾਂਟੋ ਵਿੱਚ ਅੰਦੋਲਨ ਅਤੇ ਆਗਾਮੀ ਖਾਲਿਸਤਾਨ ਰੈਫਰੈਂਡਮ ਵੋਟ ਦੇ ਸਮਰਥਨ ਵਿੱਚ ਹਜ਼ਾਰਾਂ ਖਾਲਿਸਤਾਨੀ ਝੰਡਿਆਂ ਨਾਲ ਸਜੀਆਂ ਕਾਰਾਂ ਦੀ ਲੰਬੀ ਕਤਾਰ ਦੇਖੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖਾਲਿਸਤਾਨ ਸਮਰਥਕਾਂ ਨੇ ਸਤੰਬਰ ਮਹੀਨੇ ਇਕ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ 'ਚ ਸਿੱਖ ਫ਼ੌਜੀਆਂ ਦੇ ਸਨਮਾਨ 'ਚ ਬਣੇ 'ਬੁੱਤ' ਦਾ ਉਦਘਾਟਨ
NEXT STORY