ਜਕਾਰਤਾ (ਏਜੰਸੀ)— ਇੰਡੋਨੇਸ਼ੀਆ 'ਚ ਜਵਾਲਾਮੁਖੀ ਆਉਣ ਤੋਂ ਬਾਅਦ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਕਾਰਨ 168 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 745 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸ਼ਨੀਵਾਰ ਨੂੰ ਆਈ ਸੁਨਾਮੀ 'ਚ ਹੁਣ ਤਕ 35 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ 430 ਤੋਂ ਵਧੇਰੇ ਘਰ ਅਤੇ 9 ਹੋਟਲ ਇਸ ਕਾਰਨ ਬਰਬਾਦ ਹੋ ਗਏ ਹਨ।

ਸੁਨਾਮੀ ਰਿਹਾਇਸ਼ੀ ਇਲਾਕਿਆਂ 'ਚ ਆਈ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਤੁਹਾਨੂੰ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਟੂਰਿਸਟ ਘੁੰੰਮਣ ਲਈ ਆਉਂਦੇ ਹਨ ਅਤੇ ਖਦਸ਼ਾ ਹੈ ਕਿ ਉਹ ਵੀ ਇਸ ਕਾਰਨ ਪ੍ਰਭਾਵਿਤ ਹੋਏ ਹੋਣਗੇ। ਐਮਰਜੈਂਸੀ ਅਧਿਕਾਰੀਆਂ ਵਲੋਂ ਪ੍ਰਭਾਵਿਤ ਹੋਏ ਇਲਾਕਿਆਂ 'ਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਇਆ ਜਾ ਰਿਹਾ ਹੈ।
ਸਥਾਨਕ ਅਧਿਕਾਰੀਆਂ ਮੁਤਾਬਕ ਰਾਤ ਲਗਭਗ ਸਾਢੇ 9 ਵਜੇ ਦੱਖਣੀ ਸੁਮਾਤਰਾ ਅਤੇ ਪੱਛਮੀ ਜਾਵਾ ਕੋਲ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਦਰਜਨਾਂ ਘਰਾਂ ਨੂੰ ਬਰਬਾਦ ਕਰ ਗਈਆਂ। ਉਨ੍ਹਾਂ ਕਿਹਾ ਕਿ ਸੁਨਾਮੀ ਦਾ ਕਾਰਨ ਜਵਾਲਾਮੁਖੀ ਹੋ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਭਿਆਨਕ ਦ੍ਰਿਸ਼ ਦੇਖੇ। ਸਮੁੰਦਰੀ ਇਲਾਕੇ 'ਚ ਹਲਚਲ ਹੋਈ, ਅਨਾਕ ਕਰਾਕਾਤਾਉ ਜਵਾਲਾਮੁਖੀ 'ਚ ਧਮਾਕਾ ਹੋਇਆ ਅਤੇ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠੀਆਂ ਅਤੇ ਹਰ ਪਾਸੇ ਤਬਾਹੀ ਮਚ ਗਈ। ਦੱਸ ਦਈਏ ਕਿ ਅਨਾਕ ਕਰਾਕਾਤਾਉ ਇਕ ਛੋਟਾ ਵਾਲਕੈਨਿਕ ਟਾਪੂ ਹੈ, ਇਹ ਟਾਪੂ 1883 'ਚ ਕ੍ਰੈਕਟੀ ਜਵਾਲਾਮੁਖੀ ਦੇ ਫਟਣ ਮਗਰੋਂ ਵਜੂਦ 'ਚ ਆਇਆ ਸੀ। ਦੇਖਣ ਵਾਲਿਆਂ ਨੇ ਦੱਸਿਆ ਕਿ ਸੁਨਾਮੀ ਸਮੇਂ ਸਮੁੰਦਰ 'ਚ 15 ਤੋਂ 20 ਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਦਿਖਾਈ ਦਿੱਤੀਆਂ।
ਅਮਰੀਕਾ ’ਚ ਮੁੜ ਸ਼ਟ ਡਾਊਨ, ਕ੍ਰਿਸਮਸ ’ਤੇ 8 ਲੱਖ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ
NEXT STORY