ਵਾਸ਼ਿੰਗਟਨ — ਬੀਤੇ ਕੁਝ ਦਿਨਾਂ ਤੋਂ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਨੇ ਅਮਰੀਕਾ ਨੂੰ ਧਮਕਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਕੋਲ ਪ੍ਰਮਾਣੂ ਬੰਬ ਹੈ ਜਿਸ ਦਾ ਬਟਨ ਹਮੇਸ਼ਾ ਉਸ ਦੇ ਟੇਬਲ 'ਤੇ ਰਹਿੰਦਾ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਕੋਲ ਵੀ ਪ੍ਰਮਾਣੂ ਬੰਬ ਦਾ ਵੱਡਾ ਬੰਬ ਹੈ। ਦੋਹਾਂ ਰਾਸ਼ਟਰਾਂ ਦੇ ਪ੍ਰਮੁੱਖਾਂ ਨੇ ਇਕ-ਦੂਜੇ 'ਤੇ ਕੀਤੇ ਗਏ ਹਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜ਼ਬਰਦਸ਼ਤ ਕਮੈਂਟ, ਵੀਡੀਓ ਅਤੇ ਬਹੁਤ ਤਰੀਕਿਆਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਹੁਣ ਇਸ ਪੂਰੇ ਮਾਮਲੇ 'ਤੇ ਸੋਸ਼ਲ ਮੀਡੀਆ 'ਤੇ ਜਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ।
ਇਕ ਹੋਰ ਟਵੀਟ 'ਚ ਇਕ ਯੂਜ਼ਰ ਵੱਲੋਂ ਕਿਹਾ ਗਿਆ ਕਿ ਕਿਮ ਜੋਂਗ ਕੋਲ ਵੀ ਪ੍ਰਮਾਣੂ ਬੰਬ ਦਾ ਬਟਨ ਹੈ ਪਰ ਅਮਰੀਕੀ ਰਾਸ਼ਟਰਪਤੀ ਕੋਲ ਵੱਡੇ ਪ੍ਰਮਾਣੂ ਬੰਬ ਦਾ ਬਟਨ ਹੈ। ਇਸ ਮੁੱਦੇ 'ਤੇ 'ਕਹਿ ਕੇ ਪਹਿਨਾਓ' ਹੈਂਡਲ ਨੇ ਕਿਮ ਜੋਂਗ ਓਨ ਦੇ ਉਸ ਲਾਈਨ ਅਤੇ ਉਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਦੀ ਕਹੀ ਗੱਲ।

ਇਕ ਵੀਡੀਓ 'ਚ ਉੱਤਰ ਕੋਰੀਆ ਦੇ ਤਾਨਾਸ਼ਾਹ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਸ 'ਚ ਲੱੜਦੇ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਦੇਖਿਆ ਗਿਆ ਹੈ ਕਿ ਕਿਵੇਂ ਮਜ਼ਾਕ 'ਚ ਡੋਨਾਲਡ ਟਰੰਪ ਅਤੇ ਕਿਮ ਜੋਂਗ ਓਨ ਲੜਾਈ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਉੱਤਰ ਕੋਰੀਆ ਅਤੇ ਡੋਨਾਲਡ ਟਰੰਪ ਵਿਚਾਲੇ ਵਿਵਾਦ ਹੋਰ ਵਧ ਗਿਆ ਹੈ। ਉੱਤਰ ਕੋਰੀਆ ਨੇ ਜਿੱਥੇ ਨਵੇਂ ਪ੍ਰਮਾਣੂ ਪਰੀਖਣ ਦੀ ਗੱਲ ਕਹੀ ਹੈ ਉਥੇ ਹੀ ਟਰੰਪ ਨੇ ਉਸ ਖਿਲਾਫ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਜਿੱਥੇ ਸਾਊਥ ਕੋਰੀਆ ਨੇ ਉੱਤਰ ਕੋਰੀਆ ਨਾਲ ਗੱਲਬਾਤ ਕਰ ਆਪਣਾ ਆਪਸੀ ਮੁੱਦਾ ਹੱਲ ਕਰ ਲਿਆ ਹੈ।
ਟਰੰਪ ਨੇ ਕਿਹਾ, ਬੇਨਨ ਗੁਆ ਚੁੱਕੇ ਹਨ ਆਪਣਾ ਦਿਮਾਗੀ ਸੰਤੁਲਨ
NEXT STORY