ਸਿਓਲ— ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਖੁਫੀਆ ਏਜੰਸੀ ਦੇ ਸੰਸਥਾਪਕ ਕਿਮ ਜੋਂਗ-ਪਿਲ ਦਾ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਉਹ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਹਸਪਤਾਲ ਦੇ ਅਧਿਕਾਰੀ ਲੀ ਮੀ-ਜੋਂਗ ਨੇ ਦੱਸਿਆ ਕਿ ਸਿਓਲ ਦੇ 'ਸੋਨਚੂਆਂਗ ਯੂਨੀਵਰਸਿਟੀ ਹਸਪਤਾਲ' ਲਿਆਉਣ 'ਤੇ ਪਿਲ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਬਜ਼ੁਰਗ ਹੋਣ ਕਾਰਨ ਸਿਹਤ ਦੀਆਂ ਸਮੱਸਿਆਵਾਂ ਨਾਲ ਗ੍ਰਸਤ ਸਨ।
ਤੁਹਾਨੂੰ ਦੱਸ ਦਈਏ ਕਿ ਰਿਟਾਇਰਡ ਲੈਫਟੀਨੈਂਟ ਕਰਨਲ ਪਿਲ ਸਾਲ 1961 'ਚ ਹੋਏ ਤਖਤਾਪਲਟ ਦਾ ਅਨਿੱਖੜਵਾ ਹਿੱਸਾ ਰਹੇ, ਜਿਸ ਨਾਲ ਮੇਜਰ ਜਨਰਲ ਪਾਰਕ ਚੁੰਗ-ਹੀ ਸੱਤਾ 'ਚ ਆਏ ਸਨ। ਪਾਰਕ ਦੇ ਸੱਤਾ 'ਚ ਆਉਣ ਦੇ ਬਾਅਦ ਹੀ ਕਿਮ ਜੋਂਗ-ਪੋਲ ਨੇ 'ਕੋਰੀਅਨ ਸੈਂਟਰਲ ਇੰਟੈਲੀਜੈਂਸ ਏਜੰਸੀ' ਦਾ ਗਠਨ ਕੀਤਾ ਸੀ।
ਟਰੰਪ ਨੇ ਸਰਹੱਦ ਸੁਰੱਖਿਅਤ ਕਰਨ ਲਈ ਚੁੱਕੀ ਸਹੁੰ, ਕਿਹਾ ਹੁਨਰਮੰਦ ਲੋਕ ਹੀ ਅਮਰੀਕਾ ਆਉਣ
NEXT STORY