ਕਾਠਮੰਡੂ (ਵਾਰਤਾ)— ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਹਾਲ ਹੀ 'ਚ ਸੰਪੰਨ ਹੋਈਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਪ੍ਰਧਾਨ ਅਤੇ ਉਦਾਰਵਾਦੀ ਕਮਿਊਨਿਸਟ ਨੇਤਾ ਕੇ. ਪੀ. ਸ਼ਰਮਾ ਓਲੀ ਨੂੰ ਅੱਜ 41ਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਰਾਸ਼ਟਰਪਤੀ ਦਫਤਰ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ੇਰ ਬਹਾਦੁਰ ਦੇਉਬਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਓਲੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ।
ਇੱਥੇ ਦੱਸ ਦੇਈਏ ਕਿ ਨੇਪਾਲ ਵਿਚ ਰਾਜਸ਼ਾਹੀ ਦਾ ਵਿਰੋਧ ਕਰਨ ਕਾਰਨ ਓਲੀ 1970 ਅਤੇ 1980 ਦੇ ਦਹਾਕੇ ਵਿਚ ਕਰੀਬ 14 ਸਾਲ ਜੇਲ 'ਚ ਰਹੇ ਹਨ। ਇਸ ਤੋਂ ਪਹਿਲਾਂ ਓਲੀ 2015 ਤੋਂ 2016 ਤੱਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਓਲੀ ਰਾਸ਼ਟਰਪਤੀ ਦਫਤਰ ਵਿਚ ਅੱਜ ਸ਼ਾਮ ਆਯੋਜਿਤ ਇਕ ਪ੍ਰੋਗਰਾਮ 'ਚ ਸਹੁੰ ਚੁੱਕਣਗੇ।
ਮਿਆਂਮਾਰ ਸਰਕਾਰ ਪੱਤਰਕਾਰਾਂ ਉੱਤੇ ਕਰ ਰਹੀ ਹੈ ਜ਼ੁਲਮ
NEXT STORY