ਮਾਸਕੋ— ਰੂਸ ਨੇ ਸੋਮਵਾਰ ਨੂੰ ਕਿਹਾ ਕਿ ਆਪਣੇ ਸਹਿਯੋਗੀ ਦੇਸ਼ ਸੀਰੀਆ 'ਤੇ ਪਿਛਲੇ ਹਫਤੇ ਅਮਰੀਕੀ ਅਗਵਾਈ 'ਚ ਹੋਏ ਹਮਲੇ ਦੇ ਬਾਵਜੂਦ ਉਸ ਨੂੰ ਅਮਰੀਕਾ ਨਾਲ ਗੱਲਬਾਤ ਨੂੰ ਲੈ ਕੇ ਅਜੇ ਵੀ ਉਮੀਦਾਂ ਹਨ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਦੋਂ ਸਾਡੇ ਅਮਰੀਕੀ ਸਹਿਯੋਗੀ ਆਪਣੇ ਅੰਦਰੂਨੀ ਮੁੱਦੇ ਨੂੰ ਸੁਲਝਾ ਲੈਣਗੇ ਉਦੋਂ ਵਾਸ਼ਿੰਗਟਨ ਵਲੋਂ ਮੌਜੂਦਾ ਸਮੇਂ 'ਚ ਦੋ-ਪੱਖੀ ਸਬੰਧਾਂ ਨੂੰ ਪਹੁੰਚਾਏ ਗਏ ਨੁਕਸਾਨ ਦੇ ਬਾਵਜੂਦ ਇਕ ਪਾਸੇ ਦੀ ਗੱਲਬਾਤ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਦੇ ਵਿਚਕਾਰ ਸੰਭਾਵਿਤ ਗੱਲਬਾਤ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਅਜੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋ ਰਹੀ ਹੈ।
'ਸੁਰੱਖਿਆ ਕਾਰਨਾਂ' ਦੇ ਚੱਲਦੇ ਸੀਰੀਆ 'ਚ ਕੈਮੀਕਲ ਹਥਿਆਰਾਂ ਦੀ ਜਾਂਚ ਰੂਕੀ
NEXT STORY