ਹੇਗ/ਨਵੀਂ ਦਿੱਲੀ— ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ ਮਾਮਲੇ 'ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਹੈ। ਆਈ.ਸੀ.ਜੇ. ਨੇ ਆਪਣੇ ਫੈਸਲੇ 'ਚ ਕੁਲਭੂਸ਼ਣ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਹੈ ਤੇ ਇਸ ਦੇ ਨਾਲ ਮਾਮਲੇ 'ਤੇ ਨਵੇਂ ਸਿਰਿਓਂ ਵਿਚਾਰ ਕਰਨ ਲਈ ਕਿਹਾ ਹੈ। ਕੋਰਟ ਦੇ ਇਸ ਫੈਸਲੇ ਨੂੰ ਭਾਰਤ ਦੀ ਵੱਡੀ ਜਿੱਤ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਮਾਮਲ ੇ'ਚ ਕੋਰਟ ਦੇ 16 'ਚੋਂ 15 ਜੱਜ ਭਾਰਤ ਦੇ ਪੱਖ 'ਚ ਰਹੇ। ਜਾਧਵ ਦਾ ਫੈਸਲਾ ਚੀਫ ਜਸਟਿਸ ਅਬਦੁਲਕਾਵੀ ਅਹਿਮਦ ਯੂਸੁਫ ਨੇ ਪੜ ਕੇ ਸੁਣਾਇਆ। ਜਾਣੋ ਇਸ ਮਾਮਲੇ ਦੀਆਂ ਅਹਿਮ ਗੱਲਾਂ।
ਸਜ਼ਾ ਦੀ ਸਮੀਖਿਆ ਕਰਨ ਦਾ ਨਿਰਦੇਸ਼
1. ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਪਾਕਿਸਤਾਨ ਨੂੰ ਉਸ ਦੀ ਸਜ਼ਾ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਹੈ।
2. ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਪਾਕਿਸਤਾਨ ਜਦੋਂ ਤੱਕ ਪ੍ਰਭਾਵੀ ਢੰਗ ਨਾਲ ਆਪਣੇ ਫੈਸਲੇ ਦੀ ਸਮੀਖਿਆ ਤੇ ਇਸ ਫੈਸਲੇ 'ਤੇ ਮੁੜ ਵਿਚਾਰ ਨਹੀਂ ਕਰਦਾ, ਉਦੋਂ ਤੱਕ ਇਸ ਜਾਧਵ ਦੀ ਫਾਂਸੀ 'ਤੇ ਰੋਕ ਜਾਰੀ ਰਹੇਗੀ।
3. ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਵਿਆਨਾ ਸੰਧੀ ਦੇ ਤਹਿਤ ਭਾਰਤ ਦੇ ਕੋਲ ਅਧਿਕਾਰ ਸੀ ਕਿ ਉਹ ਜਾਧਵ ਨੂੰ ਕਾਉਂਸਲਰ ਪਹੁੰਚ ਦੇਵੇ ਤੇ ਹਿਰਾਸਤ 'ਚ ਰਹਿੰਦੇ ਹੋਏ ਉਨ੍ਹਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਲਈ ਕਾਨੂੰਨੀ ਮਦਦ ਪਹੁੰਚਾਏ ਪਰ ਪਾਕਿਸਤਾਨ ਨੇ ਇਸ ਅਧਿਕਾਰ ਤੋਂ ਭਾਰਤ ਨੂੰ ਵਾਂਝਾ ਰੱਖਿਆ। ਕੋਰਟ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਆਰਟੀਕਲ 36(1) ਯਾਨੀ ਕਾਉਂਸਲਰ ਅਕਸੈੱਸ ਦਿੱਤੇ ਜਾਣ ਦੇ ਉਲੰਘਣ ਦੇ ਸਬੰਧ 'ਚ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ।
4. ਇੰਟਰਨੈਸ਼ਨਲ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਭਾਰਤ ਕੁਲਭੂਸ਼ਣ ਜਾਧਵ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਸਕੇਗਾ। ਹਾਲਾਂਕਿ ਕੋਰਟ ਨੇ ਕੁਲਭੂਸ਼ਣ ਜਾਧਵ ਦੀ ਰਿਹਾਈ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ।
5. ਆਈ.ਸੀ.ਜੇ. ਦੇ 16 'ਚੋਂ 15 ਜੱਜਾਂ ਨੇ ਭਾਰਤ ਦੇ ਹੱਕ 'ਚ ਫੈਸਲਾ ਦਿੱਤਾ ਹੈ। ਕੋਰਟ ਨੇ ਆਈ.ਸੀ.ਜੇ. ਦੇ ਅਧਿਕਾਰ 'ਤੇ ਪਾਕਿਸਤਾਨ ਦੇ ਇਤਰਾਜ਼ ਨੂੰ ਖਾਰਿਜ ਕਰ ਦਿੱਤਾ।
6. ਆਈ.ਸੀ.ਜੇ. ਦੇ 16 'ਚੋਂ ਭਾਰਤ ਦੇ ਹੱਕ 'ਚ ਫੈਸਲਾ ਦੇਣ ਵਾਲੇ 15 ਜੱਜਾਂ 'ਚ ਇਕ ਜੱਜ ਚੀਨ ਦਾ ਵੀ ਸੀ। ਚੀਨੀ ਜੱਜ ਨੇ ਕੁਲਭੂਸ਼ਣ ਜਾਧਵ ਮਾਮਲੇ 'ਚ ਭਾਰਤ ਦੀ ਦਲੀਲ ਸੁਣ ਕੇ ਫੈਸਲਾ ਭਾਰਤ ਦੇ ਪੱਖ 'ਚ ਦਿੱਤਾ।
7. ਆਈ.ਸੀ.ਜੇ. 'ਚ ਅੰਤਰਰਾਸ਼ਟਰੀ ਕੋਰਟ ਦੀ ਦੱਖਣ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਉਮਰ ਨੇ ਆਪਣੇ ਟਵੀਟ 'ਚ ਕਿਹਾ ਕਿ ਆਈ.ਸੀ.ਜੇ. ਨੇ ਮੈਰਿਟ ਦੇ ਆਧਾਰ 'ਤੇ ਭਾਰਤ ਦੇ ਪੱਖ 'ਚ ਫੈਸਲਾ ਸੁਣਾਇਆ ਹੈ। ਆਈ.ਸੀ.ਜੇ. ਨੇ ਆਪਣੇ ਫੈਸਲੇ 'ਚ ਹੁਕਮ ਦਿੱਤਾ ਕਿ ਜਾਧਵ ਕੇਸ ਦੀ ਨਿਰਪੱਖ ਸੁਣਵਾਈ ਪੁਖਤਾ ਹੋਵੇ।
ਰੁੱਤ ਸਾਉਣ ਦੀ ਆਈ, ਤੀਆਂ ਖੇਡਣ ਨਨਾਣ-ਭਰਜਾਈ
NEXT STORY