ਬਗਦਾਦ-ਕੁਵੈਤ ਨੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਰਾਕੇਟ ਹਮਲੇ ਤੋਂ ਬਾਅਦ ਅਸ਼ੰਕਾਵਾਂ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਇਰਾਕ ਜਾਣ ਵਾਲੀਆਂ ਉਡਾਣਾਂ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤੀਆਂ ਹਨ। ਇਸ ਦਰਮਿਆਨ, ਇਰਾਕੀ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਹਮਲਾਵਰ ਨੂੰ ਫੜ੍ਹ ਲਿਆ ਗਿਆ ਹੈ।
ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਉਪ ਵੇਰੀਐਂਟ ਬੀ.ਏ.2 ਮੂਲ ਰੂਪ 'ਤੇ ਹੋ ਰਿਹਾ ਹਾਵੀ : ਬ੍ਰਿਟੇਨ ਦਾ ਅਧਿਐਨ
ਦੇਸ਼ ਦੀ ਪ੍ਰਮੁੱਖ ਜਹਾਜ਼ ਕੰਪਨੀ 'ਕੁਵੈਤ ਏਅਰਵੇਜ਼' ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ 'ਮੌਜੂਦਾ ਸਥਿਤੀਆਂ' ਕਾਰਨ ਕੁਵੈਤੀ ਨਾਗਰਿਕ ਸਿਵਲ ਐਵੀਏਸ਼ਨ ਅਥਾਰਿਟੀ ਨੇ ਨਿਰਦੇਸ਼ਾਂ ਦੇ ਆਧਾਰ 'ਤੇ ਇਰਾਕ ਲਈ ਉਡਾਣਾਂ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪਿਛਲੇ ਹਫ਼ਤੇ ਬਗਦਾਦ ਹਵਾਈ ਅੱਡੇ 'ਤੇ ਛੇ ਰਾਕੇਟ ਦਾਗੇ ਗਏ ਸਨ ਜਿਸ 'ਚ ਮੁੱਖ ਰਾਸ਼ਟਰੀ ਏਅਰਲਾਈਨ, ਇਰਾਕੀ ਏਅਰਵੇਜ਼ ਨਾਲ ਸਬੰਧਿਤ ਦੋ ਵਪਾਰਕ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ। ਹਮਲਿਆਂ ਦੌਰਾਨ ਈਰਾਨ-ਸਮਰਥਿਤ ਮਿਲੀਸ਼ੀਆ ਸਮੂਹਾਂ 'ਤੇ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੂੰ 'ਪਾਰਟੀਗੇਟ' ਮਾਮਲੇ ਦੀ ਸੰਪਾਦਿਤ ਰਿਪੋਰਟ ਮਿਲਣ ਦੀ ਉਮੀਦ
ਇਰਾਕੀ ਅਧਿਕਾਰੀਆਂ ਨੇ ਸ਼ਨੀਵਾਰ ਦੇਰ ਰਾਤ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਹਵਾਈ ਅੱਡੇ 'ਤੇ ਹਮਲੇ ਲਈ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਨੂੰ ਉੱਤਰੀ ਸੂਬੇ ਕਿਰਕੁਕ ਨੇੜੇ ਇਕ ਚੌਕੀ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ 'ਚ ਕੋਈ ਹੋਰ ਵੇਰਵਾ ਨਹੀਂ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ, ਇਰਾਕੀ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਨੇ ਅੰਤਰਰਾਸ਼ਟਰੀ ਸਮੂਹ ਤੋਂ ਇਰਾਕ ਦੀ ਯਾਤਰਾ 'ਤੇ ਪਾਬੰਦੀ ਨਾ ਲਾਉਣ ਦੀ ਅਪੀਲ ਕੀਤੀ ਜਦਕਿ ਇਰਾਕੀ ਏਅਰਵੇਜ਼ ਨੇ ਕਿਹਾ ਕਿ ਹਮਲੇ ਨਾਲ ਕੋਈ ਵਿਘਨ ਨਹੀਂ ਪਿਆ ਅਤੇ ਉਡਾਣਾਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ : ਫੇਫੜਿਆਂ ਲਈ ਨੁਕਸਾਨ ਦਾ ਕਾਰਨ ਬਣ ਸਕਦੈ ਕੋਰੋਨਾ ਵਾਇਰਸ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
UAE ਦੀ ਪਹਿਲੀ ਅਧਿਕਾਰਤ ਯਾਤਰਾ ਲਈ ਆਬੂਧਾਬੀ ਪਹੁੰਚੇ ਇਜ਼ਰਾਈਲ ਦੇ ਰਾਸ਼ਟਰਪਤੀ
NEXT STORY