ਸਲੋਹ (ਸਰਬਜੀਤ ਸਿੰਘ ਬਨੂੜ): ਸਥਾਨਕ ਬਾਰੋ ਕੌਂਸਲ ਦੀਆਂ ਮਈ 4 ਨੂੰ ਹੋਣ ਜਾ ਰਹੀਆਂ ਚੋਣਾਂ 'ਚ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਵੱਲੋਂ ਲੇਬਰ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ। ਸਲੋਹ ਬਾਰੋ ਚੋਣਾਂ ਵਿਚ ਲੇਬਰ ਪਾਰਟੀ ਵੱਲੋਂ ਬਰਾਬਰਤਾ ਦੇ ਅਧਾਰ ਤੇ 42 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਣਿਕ ਸਾਹਾ ਹੋਣਗੇ ਤ੍ਰਿਪੁਰਾ ਦੇ ਮੁੱਖ ਮੰਤਰੀ, 8 ਮਾਰਚ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, PM ਮੋਦੀ ਕਰਨਗੇ ਸ਼ਮੂਲੀਅਤ
ਐੱਮ.ਪੀ. ਤਨਮਨਜੀਤ ਸਿੰਘ ਢੇਸੀ ਦਾ ਆਪਣਾ ਹਲਕਾ ਹੋਣ ਕਾਰਨ ਉਨ੍ਹਾਂ ਵੱਲੋਂ ਲਗਾਤਾਰ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਪਾਰਟੀ ਦੇ ਚੇਅਰਮੈਨ ਫਿਜ਼ਾ ਮਤਲੂਬ ਵੱਲੋਂ ਲਗਾਤਾਰ ਲੈਗਲੀ ਮੈਰਿਸ, ਲੈਗਲੀ ਮਿੱਡ, ਸੈਟ ਮੈਰੀ, ਵੈਕਸਮ ਲੀ, ਸਿਪਨੱਮ ਆਦਿ ਵਾਰਡਾਂ ਵਿਚ ਵੋਟਰਾਂ ਨੂੰ ਮਿਲ ਕੇ ਜੈਮਸ, ਕਮਲਜੀਤ ਕੌਰ, ਸਤੀਸ਼ ਬਸਰਾ, ਕੁਲਜੀਤ ਕੌਰ, ਪਰੈਸਟਨ ਬਰੁੱਕ, ਹਰਜਿੰਦਰ ਗਹੀਰ, ਬੈਲੀ ਗਿੱਲ, ਗੁਰਦੀਪ ਸਿੰਘ, ਦਿਲਬਾਗ ਪਰਮਾਰ, ਬਲਵਿੰਦਰ ਬੈਂਸ ਆਦਿ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕੋਰੋਨਾ ਮਗਰੋਂ ਹੁਣ ਨਵੇਂ ਵਾਇਰਸ ਦਾ ਖ਼ਤਰਾ! 6 ਬੱਚਿਆਂ ਦੀ ਮੌਤ, CM ਮਮਤਾ ਦਾ ਪਰਿਵਾਰਕ ਮੈਂਬਰ ਵੀ ਲਪੇਟ 'ਚ
ਇਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਔਰਤਾਂ ਦੀ ਬਰਾਬਰਤਾ ਹੋਣ ਕਾਰਨ ਕਈਆਂ ਨੂੰ ਟਿਕਟਾਂ ਤੋਂ ਵਾਂਝੇ ਹੋਣਾ ਪਿਆ ਤਾਂ ਕਈਆਂ ਨੇ ਪਾਰਟੀ ਤੋਂ ਬਾਗ਼ੀ ਹੋ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ। ਸਥਾਨਕ ਕੌਂਸਲ ਵਿਚ ਲੇਬਰ ਪਾਰਟੀ ਜੀ-ਜਾਨ ਨਾਲ ਆਪਣਾ ਕੰਮ ਕਾਜ ਕਰ ਰਹੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਨੌਜਵਾਨ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
‘ਮੀ ਐਂਡ ਮਾਈ ਸਾਊਥਾਲ' ਫਿਲਮ ਮਾਨਚੈਸਟਰ ਲਿਫਟ-ਆਫ ਫੈਸਟੀਵਲ, 2023 ’ਚ ਹੋਈ ਸ਼ਾਮਲ
NEXT STORY