ਇਸਲਾਮਾਬਾਦ (ਏ. ਐੱਫ. ਪੀ.) – ਪਾਕਿਸਤਾਨ ਵਿਚ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਅਤੇ ਉਸ ਨੂੰ ਮਾਰਨ ਵਿਚ ਸੀ. ਆਈ. ਏ. ਦੀ ਮਦਦ ਕਰਨ ਵਾਲੇ ਡਾਕਟਰ ਨੇ ਕੋਠਰੀ ਤੋਂ ਹੀ ਭੁਖ ਹਡ਼ਤਾਲ ਸ਼ੁਰੂ ਕਰ ਦਿੱਤੀ ਹੈ। ਉਸ ਦੇ ਵਕੀਲ ਅਤੇ ਪਰਿਵਾਰ ਨੇ ਸੋਮਵਾਰ (2 ਮਾਰਚ) ਨੂੰ ਇਹ ਜਾਣਕਾਰੀ ਦਿੱਤੀ। ਸ਼ਕੀਲ ਅਫਰੀਦੀ ਕਈ ਸਾਲਾਂ ਤੋਂ ਜੇਲ ਵਿਚ ਬੰਦ ਹੈ, ਜਦੋਂ ਤੋਂ ਉਨ੍ਹਾਂ ਦੇ ਫਰਜ਼ੀ ਟੀਕਾਕਰਣ ਪ੍ਰੋਗਰਾਮ ਨੇ 2011 ਵਿਚ ਅਲਕਾਇਦਾ ਸਰਗਨਾ ਦਾ ਪਤਾ ਲਗਾਉਣ ਅਤੇ ਉਸ ਨੂੰ ਮੌਤ ਦੇ ਮੂੰਹ ਵਿਚ ਸੁੱਟਣ ਲਈ ਅਮਰੀਕੀ ਏਜੰਟਾਂ ਦੀ ਮਦਦ ਕੀਤੀ ਸੀ।
ਪੰਜਾਬ ਸੂਬੇ ਦੀ ਜੇਲ ਵਿਚ ਬੰਦ ਅਫਰੀਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਭਰਾ ਜ਼ਮੀਲ ਅਫਰੀਦੀ ਨੇ ਆਖਿਆ ਕਿ ਇਹ ਉਨ੍ਹਾਂ ਦੇ ਅਤੇ ਪਰਿਵਾਰ ਖਿਲਾਫ ਕੀਤਾ ਗਿਆ, ਅਨਿਆਂ ਅਤੇ ਅਣ-ਮਨੁੱਖੀ ਵਰਤਾਓ ਕਰਨ ਲਈ ਹੈ। ਉਨ੍ਹਾਂ ਦੇ ਵਕੀਲ ਕਮਰ ਨਦੀਮ ਨੇ ਵੀ ਭੁਖ ਹਡ਼ਤਾਲ ਦੀ ਪੁਸ਼ਟੀ ਕੀਤੀ। ਅਫਰੀਦੀ ਨੂੰ ਮਈ 2012 ਵਿਚ 33 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਅੱਤਵਾਦੀਆਂ ਦੇ ਨਾਲ ਸੰਪਰਕ ਰੱਖਣ ਦੇ ਜ਼ੁਰਮ ਵਿਚ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ। ਬਾਅਦ ਵਿਚ ਉਸ ਦੀ ਸਜ਼ਾ 10 ਸਾਲ ਘੱਟ ਕਰ ਦਿੱਤੀ ਗਈ ਸੀ। ਕੁਝ ਅਮਰੀਕੀ ਏਜੰਟਾਂ ਨੇ ਇਸ ਮਾਮਲੇ ਨੂੰ ਅਕਲਾਇਦਾ ਸਰਗਨਾ ਦੀ ਭਾਲ ਵਿਚ ਕੀਤੀ ਗਈ ਮਦਦ ਦਾ ਬਦਲਾ ਦੱਸਿਆ ਸੀ।
ਕੀਨੀਆ ਦੀ ਝੀਲ ’ਚ ਦਫਨ ਹੈ ਧਰਤੀ ’ਤੇ ਜਨਮੇ ਪਹਿਲੇ ਇਨਸਾਨ ਦਾ ਰਾਜ਼
NEXT STORY