ਸ਼ੰਘਾਈ(ਬਿਊਰੋ)— ਚੀਨ ਦੇ ਅੰਡਗਰਾਊਂਡ ਹੋਟਲ ਸ਼ਿਮਾਓ ਵੰਡਰਲੈਂਡ ਇੰਟਰਕੋਂਟਿਨੈਂਟਲ ਕਵੈਰੀ ਹੋਟਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਅਲਟਰਾ ਹਾਈਟੇਕ ਹੋਟਲ ਨੇ ਸੈਂਪਲ ਰੂਮ ਦੇ ਅੰਦਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। 100 ਮੀਟਰ ਦੀ ਡੂੰਘਾਈ ਵਿਚ ਬਣ ਰਹੇ ਇਸ ਹੋਟਲ ਦੀ ਉਸਾਰੀ ਦਾ ਕੰਮ ਪਿਛਲੇ 5 ਸਾਲ ਤੋਂ ਜਾਰੀ ਹੈ। ਹਾਲਾਂਕਿ ਹੋਟਲ ਦਾ ਪ੍ਰਾਇਮਰੀ ਸਟਰਕਚਰ ਹੁਣ ਤਿਆਰ ਹੋ ਗਿਆ ਹੈ ਪਰ ਹੁਣ ਵੀ ਇਸ ਵਿਚ ਕਾਫੀ ਕੰਮ ਹੋਣਾ ਬਾਕੀ ਹੈ।
19 ਫਲੋਰ ਵਾਲੇ ਹੋਟਲ ਵਿਚ ਹੋਣਗੇ 370 ਕਮਰੇ
ਇਹ ਹੋਟਲ ਸ਼ੰਘਾਈ ਦੇ ਸੋਂਗਜਿਆਂਗ ਡਿਸਟਰਿਕਟ ਵਿਚ ਬਣ ਰਿਹਾ ਹੈ। ਇਹ ਪ੍ਰੋਜੈਕਟ ਅਪ੍ਰੈਲ 2012 ਵਿਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ 2014 ਵਿਚ ਪੂਰਾ ਹੋਣਾ ਸੀ । ਹਾਲਾਂਕਿ, ਇਸ ਦੇ ਪੂਰੇ ਹੋਣ ਦੀ ਤਾਰੀਖ ਵਧ ਕੇ ਪਹਿਲਾਂ 2015 ਹੋਈ, ਫਿਰ 2017 ਅਤੇ ਹੁਣ 2018 ਹੋ ਗਈ ਹੈ। ਇਸ ਦਾ ਪ੍ਰਾਇਮਰੀ ਸਟਰਕਚਰ ਤਾਂ ਖੜ੍ਹਾ ਹੋ ਚੁੱਕਿਆ ਹੈ ਪਰ ਅਜੇ ਕਾਫੀ ਕੰਮ ਬਾਕੀ ਹੈ। ਇਸ ਹੋਟਲ ਵਿਚ 19 ਫਲੋਰ ਹਨ। ਇਸ ਅੰਦਰ ਲੌਬੀ ਅਤੇ ਕਾਨਫਰੈਂਸ ਸੈਂਟਰ ਵੀ ਮੌਜੂਦ ਹੋਵੇਗਾ। ਹੋਟਲ ਦਾ ਮੇਨ ਸਟਰਕਚਰ ਅੰਡਰਗਰਾਊਂਡ ਹੈ, ਜੋ 100 ਮੀਟਰ ਦੀ ਡੂੰਘਾਈ ਵਿਚ ਮੌਜੂਦ ਬੇਸਮੈਂਟ ਤੋਂ ਲੈ ਕੇ ਉੱਤੇ ਛੱਤ ਤੱਕ ਹੈ। ਇਸ ਵਿਚ ਡਾਇਨਿੰਗ ਏਰੀਆ ਤੋਂ ਲੈ ਕੇ ਐਂਟਰਟੇਨਮੈਂਟ ਤੱਕ ਸਭ ਸੁਵਿਧਾਵਾਂ ਸ਼ਾਮਲ ਹਨ। ਹੋਟਲ ਦੇ 2 ਸਭ ਤੋਂ ਹੇਠਲੇ ਅਤੇ ਆਖਰੀ ਫਲੋਰ ਪਾਣੀ ਦੇ ਅੰਦਰ ਹਨ। ਇਸ ਫਲੋਰ ਉੱਤੇ ਸਭ ਤੋਂ ਲਗਜੀਰੀਅਸ ਸੁਈਟ ਅਤੇ ਐਕਵਾਟਿਕ ਥੀਮ ਦਾ ਰੈਸਟੋਰੈਂਟ ਵੀ ਮੌਜੂਦ ਹੈ। ਪ੍ਰੋਜੈਕਟ ਦੀ ਯੋਜਨਾ ਮੁਤਾਬਕ, ਹੋਟਲ ਵਿਚ ਮੌਜੂਦ ਸਾਰੇ 370 ਕਮਰਿਆਂ ਦੀ ਆਪਣੀ ਬਾਲਕੌਨੀ ਹੈ, ਜਿੱਥੋਂ ਗੈਸਟਸ 60 ਮੀਟਰ ਉੱਚਾ ਵਾਟਰਫਾਲ ਦੇਖ ਕੇ ਮਜ਼ਾ ਲੈ ਸਕਦੇ ਹਨ। ਡਿਵੈਲਪਰਸ ਹੋਟਲ ਦੇ ਆਲੇ-ਦੁਆਲੇ ਮੌਜੂਦ ਪਹਾੜੀਆਂ ਉੱਤੇ ਬੰਜੀ ਜੰਪਿੰਗ ਅਤੇ ਰਾਕ ਕਲਾਇੰਬਿੰਗ ਵਰਗੀਆਂ ਕੁੱਝ ਸਪੋਰਟਸ ਸੁਵਿਧਾਵਾਂ ਵੀ ਸ਼ੁਰੂ ਕਰਨਾ ਚਾਹੁੰਦੇ ਹਨ।
ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਪਰਮਾਣੂ ਬੰਬ ਬਣਾ ਰਿਹੈ ਉੱਤਰੀ ਕੋਰੀਆ
NEXT STORY