ਕੈਲੀਫੋਰਨੀਆ— ਦੁਨੀਆ 'ਚ ਇਕ ਤੋਂ ਵੱਧ ਕੇ ਇਕ ਖੂਬਸੂਰਤ ਨਸਲ ਦੇ ਕੁੱਤੇ ਹਨ ਪਰ ਇਨੀਂ ਦਿਨੀਂ ਦੁਨੀਆ ਦੇ ਸਭ ਤੋਂ ਆਲਸੀ ਅਤੇ ਬਦਸੂਰਤ ਕੁੱਤੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੇ ਪਿੱਛੇ ਇਕ ਖਾਸ ਕਾਰਨ ਇਹ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ 'ਚ ਹਰ ਸਾਲ ਦੁਨੀਆ ਦੇ ਸਭ ਤੋਂ ਬਦਸੂਰਤ ਕੁੱਤਿਆਂ ਦੀ ਪ੍ਰਤੀਯੋਗਿਤਾ ਕਰਵਾਈ ਜਾਂਦੀ ਹੈ। ਇਸ ਵਾਰੀ ਇਸ ਪ੍ਰਤੀਯੋਗਿਤਾ 'ਚ ਤਿੰਨ ਸਾਲ ਦੇ ਨੇਪੋਲਿਯਨ ਮਾਸਟਿਕ ਮਾਰਥਾ ਨੇ ਇਸ ਖ਼ਿਤਾਬ 'ਤੇ ਕਬਜਾ ਕੀਤਾ ਹੈ।
ਇਸ ਪ੍ਰਤੀਯੋਗਿਤਾ 'ਚ ਭਾਗ ਲੈਣ ਤੋਂ ਪਹਿਲਾਂ ਹਜ਼ਾਰਾਂ ਨਸਲਾਂ ਦੇ ਕੁੱਤਿਆਂ ਦੀ ਤਰ੍ਹਾਂ ਮਾਰਥਾ ਨੂੰ ਦੇਖਣਾ ਕੋਈ ਵੀ ਪਸੰਦ ਨਹੀਂ ਸੀ ਕਰਦਾ। ਪਰ ਜਿੱਤ ਮਗਰੋਂ ਮਾਰਥਾ ਨੂੰ ਇਕ ਕ੍ਰਾਉਨ ਦੇ ਨਾਲ 1500 ਡਾਲਰ (ਲਗਭਗ ਇਕ ਲੱਖ ਰੁਪਏ) ਦਿੱਤੇ ਗਏ। ਇਸ ਦੇ ਇਲਾਵਾ ਉਸ ਨੂੰ ਨਿਊਯਾਰਕ 'ਚ ਮੀਡੀਆ ਸਾਹਮਣੇ ਹਾਜ਼ਰ ਹੋਣ ਲਈ ਫਲਾਇਟ ਦੀ ਟਿਕਟ ਵੀ ਦਿੱਤੀ ਗਈ।
ਮਾਰਥਾ ਨੂੰ ਪਾਲਣ ਵਾਲੀ ਜਿੰਦਲਰ ਮੁਤਾਬਕ 125 ਪਾਊਂਡ ਦੇ ਮਾਰਥਾ ਨੂੰ ਕੈਲੀਫੋਰਨੀਆ ਦੇ ਸੋਨੋਮਾ ਤੋਂ ਬਚਾ ਕੇ ਲਿਆਂਦਾ ਗਿਆ ਸੀ। ਉਸ ਸਮੇਂ ਉਹ ਅੰਨ੍ਹਾ ਹੋਣ ਦੇ ਕੰਢੇ ਸੀ ਪਰ ਇਸ ਮਗਰੋਂ ਉਸ ਦੀ ਸਰਜ਼ਰੀ ਹੋਈ ਅਤੇ ਉਹ ਫਿਰ ਤੋਂ ਦੇਖਣ 'ਚ ਸਮੱਰਥ ਹੋ ਗਿਆ।
ਕਤਰ ਤੋਂ ਲੈ ਕੇ ਅਮਰੀਕਾ ਤੱਕ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਈਦ, ਦੇਖੋ ਤਸਵੀਰਾਂ
NEXT STORY