ਲੈਬਨਾਨ- ਲੈਬਨਾਨ ਦੇ ਪ੍ਰਧਾਨ ਮੰਤਰੀ ਨੇ ਬੈਰੂਤ ਧਮਾਕੇ ਦੇ ਬਾਅਦ ਸਾਰੇ ਦੇਸ਼ਾਂ ਨੂੰ ਮਦਦ ਭੇਜਣ ਦੀ ਅਪੀਲ ਕੀਤੀ ਹੈ। ਹਾਲਾਕਿ ਹੁਣ ਤੱਕ ਬਹੁਤ ਸਾਰੇ ਦੇਸ਼ ਬੈਰੂਤ ਦੀ ਮਦਦ ਲਈ ਰਾਹਤ ਸਮੱਗਰੀ ਭੇਜ ਰਹੇ ਹਨ ਪਰ ਅਜੇ ਇਸ ਦੇਸ਼ ਨੂੰ ਮਦਦ ਦੀ ਵਧੇਰੇ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਅਸਲ ਵਿਚ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ। ਦਿਆਬ ਨੇ ਆਪਣੇ ਵਾਅਦੇ ਨੂੰ ਦੋਹਰਾਇਆ ਜੋ ਵੀ ਬੈਰੂਤ ਦੇ ਬੰਦਰਗਾਹ 'ਤੇ ਭਾਰੀ ਧਮਾਕੇ ਲਈ ਜ਼ਿੰਮੇਵਾਰ ਹੋਵੇਗਾ, ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ, ਹਾਲਾਂਕਿ ਇਸ ਦੇ ਪਿੱਛੇ ਕਾਰਨਾਂ 'ਤੇ ਟਿੱਪਣੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਤੱਕ ਬੰਦਰਗਾਹ ਤੋਣ ਧੂੰਆਂ ਉੱਠ ਰਿਹਾ ਸੀ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਧਮਾਕੇ ਕਾਰਨ ਮਲਬੇ ਤੇ ਨੁਕਸਾਨ ਪੁੱਜੇ ਵਾਹਨਾਂ ਨਾਲ ਭਰੀਆਂ ਸਨ। ਹੁਣ ਤਕ 100 ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ 4000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਤੇ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਪਾਕਿ 'ਚ ਹਿੰਦੂ ਭਾਈਚਾਰੇ ਨੇ ਮਨਾਇਆ ਰੱਖੜੀ ਦਾ ਤਿਉਹਾਰ
NEXT STORY