ਤ੍ਰਿਪੋਲੀ (ਵਾਰਤਾ)— ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਮਿਤਿਗਾ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ। ਬਿਆਨ ਮੁਤਾਬਕ ਖੇਤਰ ਵਿਚ ਮੌਜੂਦਾ ਤਣਾਅ ਵਿਚ ਇਕ ਮਿਲਟਰੀ ਜਹਾਜ਼ ਨੇ ਹਵਾਈ ਪੱਟੀ 'ਤੇ ਹਮਲਾ ਕੀਤਾ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਫੇਸਬੁੱਕ 'ਤੇ ਲਿਖਿਆ,''ਹਾਲ ਹੀ ਵਿਚ ਮਿਤਿਗਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਹਵਾਈ ਪੱਟੀ 'ਤੇ ਇਕ ਮਿਲਟਰੀ ਜਹਾਜ਼ ਨੇ ਹਮਲਾ ਕੀਤਾ।''
ਹਫਤੇ ਤੋਂ ਪਹਿਲਾਂ ਲੀਬੀਅਨ ਨੈਸ਼ਨਲ ਆਰਮੀ (ਐੱਲ.ਐੱਨ.ਏ.) ਨੇ ਕਿਹਾ ਕਿ ਤ੍ਰਿਪੋਲੀ ਹਵਾਈ ਅੱਡੇ 'ਤੇ ਗਵਰਮੈਂਟ ਆਫ ਨੈਸ਼ਨਲ ਅਕਾਰਡ (ਜੀ.ਐੱਨ.ਏ.) ਦੇ ਬਲਾਂ ਨੇ ਵਿਰੋਧੀ ਦੇ ਹਮਲੇ ਨੂੰ ਅਸਫਲ ਕਰ ਦਿੱਤਾ। ਚਾਡ ਦੇ ਛੇ ਕਿਰਾਏ ਦੇ ਫੌਜੀ ਸਮੇਤ 15 ਜੀ.ਐੱਨ.ਏ. ਮੈਂਬਰ ਇਸ ਸੰਘਰਸ਼ ਵਿਚ ਮਾਰੇ ਗਏ ਸਨ। ਲੀਬੀਆ ਦੇ ਪੂਰਬ ਵਿਚ ਸਥਾਪਿਤ ਸੰਸਦ ਵੱਲੋਂ ਸਮਰਥਿਤ ਐੱਲ.ਐੱਨ.ਏ. ਨੇ ਅਪ੍ਰੈਲ ਦੀ ਸ਼ੁਰੂਆਤ ਵਿਚ ਪੱਛਮੀ ਜੀ.ਐੱਨ.ਏ. ਦੇ ਪ੍ਰਤੀ ਵਫਾਦਾਰ ਬਲਾਂ ਨਾਲ ਸ਼ਹਿਰ ਵਿਚ ਕਬਜ਼ਾ ਕਰਨ ਲਈ ਆਪਣੇ ਹਮਲੇ ਸ਼ੁਰੂ ਕੀਤੇ।
ਐੱਲ.ਐੱਨ.ਏ. ਨੇ ਜੀ.ਐੱਨ.ਏ. ਦੇ ਵਿਰੁੱਧ ਕਾਰਵਾਈ ਕੀਤੀ। ਉਦੋਂ ਤੋਂ ਤ੍ਰਿਪੋਲੀ ਦੇ ਨੇੜਲੇ ਖੇਤਰਾਂ ਵਿਚ ਝੜਪਾਂ ਜਾਰੀ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸੰਘਰਸ਼ ਵਿਚ ਹਾਲੇ ਤੱਕ 450 ਲੋਕਾਂ ਦੀ ਮੌਤ ਹੋ ਗਈ ਜਦਕਿ 2100 ਤੋਂ ਵੱਧ ਜ਼ਖਮੀ ਹੋ ਚੁੱਕੇ ਹਨ।
ਪਾਕਿ ਸਰਕਾਰ ਦੀ ਹਾਫਿਜ਼ 'ਤੇ ਸਖਤੀ, ਗੱਦਾਫੀ ਸਟੇਡੀਅਮ 'ਚ ਨਮਾਜ਼ ਪੜ੍ਹਨ ਤੋਂ ਰੋਕਿਆ
NEXT STORY