ਲੰਡਨ (ਬਿਊਰੋ): ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੀ ਦੌੜ 'ਚ ਰਿਸ਼ੀ ਸੁਨਕ ਹਾਰ ਗਏ ਹਨ। ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨਵੀਂ ਪ੍ਰਧਾਨ ਮੰਤਰੀ ਵਜੋਂ ਚੁਣ ਲਈ ਗਈ ਹੈ। ਉਹ ਬੋਰਿਸ ਜਾਨਸਨ ਦੀ ਜਗ੍ਹਾ ਲਵੇਗੀ। ਲਿਜ਼ ਟਰਸ ਨੂੰ ਅੱਜ ਸ਼ਾਮ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ। ਲਿਜ਼ ਟਰਸ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਲਿਜ਼ ਟਰਸ ਥੈਰੇਸਾ ਮੇਅ ਅਤੇ ਮਾਰਗਰੇਟ ਥੈਚਰ ਤੋਂ ਬਾਅਦ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ ਖੁਸ਼ਖ਼ਬਰੀ, ਆਸਟ੍ਰੇਲੀਆ ਨੇ ਨਿਵੇਸ਼ ਰਾਹੀਂ ਪ੍ਰਵਾਸ ਲਈ ਅਸਾਮੀਆਂ ਦਾ ਕੀਤਾ ਐਲਾਨ
ਬੋਰਿਸ ਜਾਨਸਨ ਦੇ ਉਤਰਾਧਿਕਾਰੀ ਦੇ ਰੂਪ ਵਿਚ ਪਾਰਟੀ ਮੈਂਬਰਾਂ ਨੂੰ ਸਾਬਕਾ ਚਾਂਸਲਰ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਵਿਚੋਂ ਕਿਸੇ ਇਕ ਨੂੰ ਚੁਣਨਾ ਸੀ। 42 ਸਾਲ ਦੇ ਸੁਨਕ ਨੂੰ ਹੁਣ ਪੀ.ਐੱਮ. ਦੀ ਦੌੜ ਵਿਚ 47 ਸਾਲ ਦੀ ਟਰਸ ਨੇ ਹਰਾ ਦਿੱਤਾ ਹੈ। ਪੀ.ਐੱਮ. ਦੀ ਇਸ ਚੋਣ ਵਿਚ ਕੰਜ਼ਰਵੇਟਿਵ ਪਾਰਟੀ ਦੇ ਕਰੀਬ 1 ਲੱਖ 60 ਹਜ਼ਾਰ ਤੋਂ ਵੱਧ ਮੈਂਬਰਾਂ ਨੇ ਵੋਟ ਪਾਈ। ਚੋਣ ਤੋਂ ਪਹਿਲਾਂ ਆ ਰਹੇ ਸਰਵੇ ਵਿਚ ਵੀ ਦੱਸਿਆ ਜਾ ਰਿਹਾ ਸੀ ਕਿ ਰਿਸ਼ੀ ਇਸ ਦੌੜ ਵਿਚ ਪਿਛੜ ਗਏ ਹਨ। ਬ੍ਰਿਟਿਸ਼ ਭਾਰਤੀ ਨਾਗਰਿਕ ਸੁਨਕ ਨੇ ਚੋਣ ਪ੍ਰਚਾਨ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਜਿੱਤੇ ਤਾਂ ਮਹਿੰਗਾਈ 'ਤੇ ਲਗਾਮ ਲਗਾਉਣਗੇ ਉੱਥੇ ਟਰਸ ਨੇ ਟੈਕਸ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਪੁੱਜੇ ਇਟਲੀ, ਹੋਇਆ ਨਿੱਘਾ ਸਵਾਗਤ
NEXT STORY