ਤੇਹਰਾਨ (ਬਿਊਰੋ)— ਈਰਾਨ ਦੇ ਸਾਬਕਾ ਫੌਜ ਮੁਖੀ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਨੇ ਉਨ੍ਹਾਂ ਦੇ ਪਰਮਾਣੂ ਪ੍ਰੋਗਰਾਮ 'ਤੇ ਜਾਸੂਸੀ ਕਰਨ ਲਈ ਕਿਰਲੀਆਂ ਦੀ ਵਰਤੋਂ ਕੀਤੀ। ਇਸ ਦਾ ਕਾਰਨ ਇਹ ਹੈ ਕਿ ਕਿਰਲੀਆਂ ਵਿਚ ਪਰਮਾਣੂ ਲਹਿਰਾਂ ਨੂੰ ਆਕਰਸ਼ਿਤ ਕਰਨ ਦੀ ਸਮੱਰਥਾ ਹੁੰਦੀ ਹੈ। ਈਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੇਈ ਦੇ ਸੀਨੀਅਰ ਫੌਜੀ ਸਲਾਹਕਾਰ ਹਸਨ ਫਿਰਜ਼ਾਬਾਦੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਵਿਚ ਕਈ ਸਾਲ ਪਹਿਲਾਂ ਪਤਾ ਚੱਲਿਆ ਸੀ। ਫਿਰਜ਼ਾਬਾਦੀ ਮੁਤਾਬਕ ਪੱਛਮੀ ਦੇਸ਼ਾਂ ਨੇ ਕਈ ਵਾਰੀ ਈਰਾਨ 'ਤੇ ਜਾਸੂਸੀ ਕਰਨ ਲਈ ਸੈਲਾਨੀਆਂ, ਵਿਗਿਆਨੀਆਂ ਅਤੇ ਵਾਤਾਵਰਣ ਮਾਹਰਾਂ ਦੀ ਵੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ,''ਕਈ ਸਾਲ ਪਹਿਲਾਂ ਕੁਝ ਲੋਕ ਈਰਾਨ ਵਿਚ ਫਿਲਸਤੀਨ ਲਈ ਮਦਦ ਲੈਣ ਆਏ ਸਨ। ਉਨ੍ਹਾਂ ਲੋਕਾਂ ਨੇ ਜਿਹੜੇ ਰਸਤਿਆਂ ਦੀ ਵਰਤੋਂ ਕੀਤੀ ਸੀ, ਉਨ੍ਹਾਂ 'ਤੇ ਸਾਨੂੰ ਸ਼ੱਕ ਸੀ।'' ਫਿਰਜ਼ਾਬਾਦੀ ਨੇ ਅੱਗੇ ਕਿਹਾ,''ਉਨ੍ਹਾਂ ਲੋਕਾਂ ਕੋਲ ਕਿਰਲੀਆਂ ਅਤੇ ਗਿਰਗਿਟ ਵੀ ਸਨ।''
ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਆਇਆ ਤੇਜ਼ ਤੂਫਾਨ
NEXT STORY