ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ''ਵਿਸ਼ਵ ਭਰ ਵਿੱਚ ਕੋਰੋਨਾ ਦੀ ਦਹਿਸ਼ਤ ਹੈ ਪਰ ਭਾਰਤ ਹੀ ਇੱਕ ਮਾਤਰ ਅਜਿਹਾ ਦੇਸ਼ ਹੈ, ਜਿੱਥੇ ਨਾਗਰਿਕਾਂ ਦੀ ਜਾਨ ਦੀ ਫਿਕਰ ਨਾਲੋਂ ਸਿਆਸਤ ਵਧੇਰੇ ਖੇਡੀ ਜਾ ਰਹੀ ਹੈ। ਕਦੇ ਵਾਇਰਸ ਨੂੰ ਮੁਸਲਿਮ ਭਾਈਚਾਰੇ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਕਦੇ ਸਿੱਖ ਭਾਈਚਾਰੇ ਨਾਲ। ਘੱਟ ਗਿਣਤੀਆਂ ਨੂੰ ਮਹਾਮਾਰੀ ਦੇ ਦੌਰ ਵਿੱਚ ਵੀ ਗਿਣੀ ਮਿਥੀ ਸਾਜਿਸ਼ ਅਧੀਨ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਨੌਜਵਾਨ ਸਿੱਖ ਲੀਡਰ ਭਾਈ ਹਰਪਾਲ ਸਿੰਘ ਖਾਲਸਾ ਨੇ ਭਾਰਤ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਕੋਰੋਨਾਵਾਇਰਸ ਦੀ ਆੜ ਵਿੱਚ ਹੋ ਰਹੀਆਂ ਵਧੀਕੀਆਂ ਬਾਰੇ ਗੱਲਬਾਤ ਕਰਦਿਆਂ ਕੀਤਾ।
ਉਹਨਾ ਕਿਹਾ ਕਿ ਪਹਿਲਾਂ ਗਿਆਨੀ ਬਲਦੇਵ ਸਿੰਘ ਤੇ ਫੇਰ ਪਦਮ ਸ਼੍ਰੀ ਗਿਆਨੀ ਨਿਰਮਲ ਸਿੰਘ ਖਾਲਸਾ ਦੇ ਮੁੱਦੇ 'ਤੇ ਸਰਕਾਰੀ ਤੇ ਗੈਰ ਸਰਕਾਰੀ ਰਵੱਈਆ ਨਾਂਹ ਪੱਖੀ ਰਿਹਾ। ਭਾਈ ਨਿਰਮਲ ਸਿੰਘ ਖਾਲਸਾ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਸਨ ਪਰ ਸਰਕਾਰ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਵੇਲੇ ਹੋਈਆਂ ਮੰਦਭਾਗੀਆਂ ਘਟਨਾਵਾਂ ਬਾਰੇ ਵੀ ਗੰਭੀਰ ਕਦਮ ਨਹੀਂ ਉਠਾਏ ਗਏ। ਇਸ ਦੇ ਨਾਲ ਹੀ ਉਹਨਾਂ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦਾ ਜ਼ਿਕਰ ਖਾਸ ਤੌਰ 'ਤੇ ਕਰਦਿਆਂ ਕਿਹਾ ਕਿ ਇਹ ਸਾਰਾ ਵਰਤਾਰਾ ਨਿੰਦਣਯੋਗ ਹੈ। ਇਸ ਸਮੁੱਚੇ ਵਰਤਾਰੇ ਦੀ ਉਹ ਡਟਵੀਂ ਨਿਖੇਧੀ ਕਰਦੇ ਹਨ।
ਇਹ ਵੀ ਪੜ੍ਹੋ- ਸਮੈਦਿਕ 'ਚ ਮਰੇ ਪੰਜਾਬੀ ਜਗਦੇਵ ਲੱਲੀ ਦੀ ਮੌਤ ਦੀ ਜਾਂਚ ਸੁ਼ਰੂ
ਉਹਨਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਪਰ ਸਰਕਾਰਾਂ ਵੱਲੋਂ ਵਿਸ਼ੇਸ਼ ਏਜੰਡੇ ਤਹਿਤ ਸਿੱਖਾਂ ਨੂੰ ਭੰਡਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਈ ਬਲਦੇਵ ਸਿੰਘ ਦੀ ਮੌਤ ਨੂੰ ਨਿਸ਼ਾਨਾ ਬਣਾ ਕੇ ਗੀਤ ਰਾਹੀਂ ਸਮੁੱਚੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ "ਅਗਾਇਕ" ਸਿੱਧੂ ਮੂਸੇਵਾਲਾ ਨੂੰ ਵੀ ਦੁਰ-ਫਿੱਟੇ ਮੂੰਹ ਕਹਿਣਾ ਬਣਦਾ ਹੈ ਜਿਸਨੇ ਪਾਕ ਪਵਿੱਤਰ ਕਲਾ ਦੇ ਮਾਧਿਅਮ ਰਾਹੀਂ ਪੰਜਾਬ ਦਾ ਹਰ ਸਾਹ ਭਲਾ ਲੋੜਨ ਵਾਲੇ ਪ੍ਰਵਾਸੀ ਭਾਈਚਾਰੇ ਨੂੰ ਬਦਨਾਮ ਕੀਤਾ। ਭਾਈ ਹਰਪਾਲ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਦੀ ਜਾਨ ਸਲਾਮਤੀ ਲਈ ਸਖਤ ਕਦਮ ਚੁੱਕਣੇ ਜ਼ਰੂਰੀ ਸਮਝਣ। ਜੇ ਲੋਕ ਹੀ ਜਿਉਂਦੇ ਨਾ ਰਹੇ ਤਾਂ ਸਿਆਸੀ ਚਾਲਾਂ ਕਿਹਨਾਂ ਦੇ ਸਿਰ 'ਤੇ ਖੇਡੋਗੇ?
ਬਰਤਾਨੀਆ 'ਚ ਕੋਰੋਨਾ ਦੇ ਚਲਦਿਆਂ ਬਿਨਾਂ ਚੈਕਅੱਪ ਦੇ ਵੱਡੀ ਗਿਣਤੀ 'ਚ ਲੋਕ ਹੋਏ ਦਾਖਲ
NEXT STORY